ਇਹ ਫਲ ਪੱਥਰੀ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ
ਪੱਥਰੀ ਇਕ ਆਮ ਸਮੱਸਿਆ ਹੈ । ਜ਼ਿਆਦਾਤਰ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ । ਪੱਥਰੀ ਦਾ ਮੁੱਖ ਕਾਰਨ ਖਰਾਬ ਲਾਈਫਸਟਾਈਲ ਅਤੇ ਖਾਣ-ਪਾਣ ਹੈ । ਜਿਸ ਦੀ ਵਜ੍ਹਾ ਨਾਲ ਕਿਡਨੀ ਵਿੱਚ ਜਿਆਦਾ ਮਾਤਰਾ ਵਿੱਚ ਮਿਨਰਲ ਜਮਾਂ ਹੋ ਜਾਂਦਾ ਹੈ , ਜੋ ਪੱਥਰੀ ਬਣਾਉਂਦੇ ਹਨ । ਜਿਵੇਂ ਕੈਲਸ਼ੀਅਮ ਔਕਸਲੇਟ ਸਟੋਨਸ , ਕੈਲਸ਼ੀਅਮ ਫਾਸਫੇਟ , ਯੂਰਿਕ ਐਸਿਡ ਸਟੋਨਸ ਅਤੇ ਸੀਸਟੀਨ ਸਟੋਨਸ । ਪੱਥਰੀ ਦੀ ਸਮੱਸਿਆ ਹੋਣ ਤੇ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ । ਜਿਨ੍ਹਾਂ ਵਿੱਚ ਔਕਸਲੇਟ ਦੀ ਮਾਤਰਾ ਜ਼ਿਆਦਾ ਹੋਵੇ , ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ । ਇਸ ਤੋਂ ਅਲਾਵਾ ਪਾਣੀ ਦੀ ਕਮੀ ਵੀ ਪੱਥਰੀ ਦਾ ਕਾਰਨ ਬਣ ਸਕਦੀ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੱਥਰੀ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿਚ ਕਿਹੜੇ ਫਲਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।
ਪਾਣੀ ਵਾਲੇ ਫ਼ਲ ਖਾਓ
ਪਾਣੀ ਨਾਲ ਭਰਪੂਰ ਫਲ ਜਿਵੇਂ ਕਿ ਨਾਰੀਅਲ ਪਾਣੀ , ਤਰਬੂਜ ਅਤੇ ਖਰਬੂਜਾ ਆਦਿ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ । ਦਰ ਅਸਲ ਇਹ ਪੱਥਰੀ ਨੂੰ ਪਿਘਲਾਉਣ ਵਿਚ ਮਦਦ ਕਰਦੇ ਹਨ , ਅਤੇ ਪੱਥਰੀ ਨੂੰ ਪੇਸ਼ਾਬ ਦੇ ਰਸਤੇ ਬਾਹਰ ਕੱਢਣ ਵਿਚ ਮਦਦ ਕਰਦੇ ਹਨ । ਇਸ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਵਾਲੇ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ । ਤੁਸੀਂ ਇਨ੍ਹਾਂ ਨੂੰ ਸਿੱਧੇ ਵੀ ਖਾ ਸਕਦੇ ਹੋ , ਜਾਂ ਫਿਰ ਇਨ੍ਹਾਂ ਦਾ ਜੂਸ ਬਣਾ ਕੇ ਪੀ ਸਕਦੇ ਹੋ ।
ਖੱਟੇ ਫਲਾਂ ਦਾ ਸੇਵਨ
ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ , ਜੋ ਕਿ ਪਥਰੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ । ਖੱਟੇ ਫਲ ਅਤੇ ਜੂਸ ਵਿਚ ਸਾਇਟ੍ਰਿਕ ਐਸਿਡ ਹੁੰਦਾ ਹੈ , ਜੋ ਪੱਥਰੀ ਨੂੰ ਬਣਨ ਤੋਂ ਰੋਕਦੇ ਹਨ । ਇਸ ਲਈ ਤੁਹਾਨੂੰ ਸਾਇਟ੍ਰਿਕ ਐਸਿਡ ਨਾਲ ਭਰਪੂਰ ਫਲ ਜਿਵੇਂ ਸੰਤਰਾ , ਮੌਸਮੀ , ਅਮਰੂਦ ਅਤੇ ਅੰਗੂਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਇਹ ਫਲ ਪੱਥਰੀ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ।
ਕੈਲਸ਼ੀਅਮ ਨਾਲ ਭਰਪੂਰ ਫਲ ਖਾਓ
ਕੈਲਸ਼ੀਅਮ ਨਾਲ ਭਰਪੂਰ ਫਲਾਂ ਦਾ ਸੇਵਨ ਪੱਥਰੀ ਵਿੱਚ ਫਾਇਦੇਮੰਦ ਹੁੰਦਾ ਹੈ । ਅਜਿਹੇ ਵਿੱਚ ਕਈ ਵਾਰ ਹਾਈ ਕੈਲਸ਼ੀਅਮ ਵਾਲੀਆ ਚੀਜ਼ਾਂ ਅਤੇ ਡੇਰਿਆਂ ਵਾਲਿਆਂ ਚੀਜ਼ਾਂ ਸੇਵਨ ਕਰਨ ਨਾਲ ਪੱਥਰੀ ਬਣਨ ਦਾ ਜੋਖ਼ਿਮ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਤੁਸੀਂ ਕੈਲਸ਼ੀਅਮ ਨਾਲ ਭਰਪੂਰ ਫਲ ਖਾ ਸਕਦੇ ਹੋ । ਇਸ ਲਈ ਤੁਸੀਂ ਆਪਣੀ ਡਾਈਟ ਵਿਚ ਜਾਮੂਣ , ਕੀਵੀ , ਅੰਜੀਰ ਅਤੇ ਕਾਲੇ ਅੰਗੂਰ ਨੂੰ ਸ਼ਾਮਲ ਕਰ ਸਕਦੇ ਹੋ ।
ਹਰੇ ਰੰਗ ਦੀਆਂ ਸਬਜ਼ੀਆਂ
ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਘਟ ਹੈ ਤਾਂ ਔਕਸਲੇਟ ਦਾ ਲੈਵਲ ਵਧ ਸਕਦਾ ਹੈ ਆਪਣੇ ਕੈਲਸ਼ੀਅਮ ਨੂੰ ਪੂਰਾ ਕਰਨ ਲਈ ਸਪਲੀਮੈਂਟ ਦੀ ਬਜਾਏ ਤੁਹਾਨੂੰ ਖਾਣ ਵਾਲੀਆਂ ਚੀਜਾਂ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ । ਕਿਉਂਕਿ ਇਹ ਗੁਰਦੇ ਜਾਣੀ ਕਿਡਨੀ ਦੀ ਪੱਥਰੀ ਬਣਨ ਨਾਲ ਜੁੜੇ ਹੁੰਦੇ ਹਨ । ਕੈਲਸ਼ੀਅਮ ਦੀ ਮਾਤਰਾ ਦੁੱਧ , ਦਹੀਂ , ਪਨੀਰ ਅਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਵਿੱਚ ਪਾਈ ਜਾਂਦੀ ਹੈ । ਕੈਲਸ਼ੀਅਮ ਦੀ ਮਾਤਰਾ ਫਲੀਆਂ , ਕੈਲਸ਼ੀਅਮ ਸੈਟ ਟੌਫੂ , ਗਹਿਰੇ ਹਰੇ ਰੰਗ ਦੀਆਂ ਸਬਜ਼ੀਆਂ , ਨਟਸ , ਸੀਡਸ ਅਤੇ ਗੂੜ ਵਿੱਚ ਵੀ ਪਾਈ ਜਾਂਦੀ ਹੈ । ਅਤੇ ਤੁਸੀਂ ਵਿਟਾਮਿਨ ਡੀ ਵੀ ਲੈ ਸਕਦੇ ਹੋ । ਜੋ ਕਿ ਸਰੀਰ ਨੂੰ ਜ਼ਿਆਦਾ ਕੈਲਸ਼ੀਅਮ ਅਵਸ਼ੋਸ਼ਿਤ ਕਰਨ ਵਿਚ ਮਦਦ ਕਰਦਾ ਹੈ ।
ਖੰਡ ਵਾਲੀਆਂ ਚੀਜ਼ਾਂ
ਇਨ੍ਹਾਂ ਸਭ ਤੋਂ ਇਲਾਵਾ ਤੁਸੀਂ ਧਿਆਨ ਰੱਖੋ ਕਿ ਨਮਕ , ਖੰਡ ਅਤੇ ਹਾਈ ਫ੍ਰਕਟੋਜ ਵਾਲੀਆਂ ਚੀਜ਼ਾਂ ਦੇ ਸੇਵਨ ਤੋਂ ਬਚੋ । ਔਕਸਲੇਟ ਅਤੇ ਫੋਸਫੇਟ ਵਾਲੀਆਂ ਚੀਜ਼ਾਂ ਤੋਂ ਬਚੋ । ਅਜਿਹੀਆ ਚੀਜਾ ਨੂੰ ਖਾਣ ਅਤੇ ਪੀਣ ਤੋਂ ਬਚੋ ਜੋ ਤੁਹਾਨੂੰ ਨਿਰਜਲਿਤ ਕਰਦੇ ਹਨ ਜਿਵੇਂ ਇਲਕੋਹਲ । ਗੁਰਦੇ ਦੀ ਪਥਰੀ ਆਮ ਤੌਰ ਤੇ ਇੱਕ ਦਰਦਨਾਕ ਸਥਿਤੀ ਹੁੰਦੀ ਹੈ । ਅਜਿਹੇ ਵਿੱਚ ਹਾਈਡ੍ਰੇਟ ਰਹਿਣਾ ਅਤੇ ਹੈਲਦੀ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।