ਕਰਮਾਂ ਦਾ ਫ਼ਲ (ਕੁੱਤੇ ਨੂੰ ਮਾਰੀ ਸੋਟੀ ਦੀ ਸਜ਼ਾ ਸੁਣਕੇ ਹੈਰਾਨ ਹੋ ਜਾਉਗੇ
ਇਕ ਪਰਿਵਾਰ ਬਹੁਤ ਹੀ ਸ਼ਰਧਾ ਭਾਵਨਾ ਵਾਲਾ ਸੀ ਜਦੋਂ ਵੀ ਕਿਤੇ ਸਮਾਗਮ ਹੁੰਦਾ ਉਹ ਉਥੇ ਸੇਵਾ ਕਰਦੇ ਤੇ ਲੋਕ ਭਲਾਈ ਦੇ ਕਾਰਜ ਕਰਦੀ ਸੀ। ਉਸ ਪਰਿਵਾਰ ਦੇ ਵਿਚ ਇਕ ਬੱਚੇ ਨੇ ਜਨਮ ਲਿਆ ਜੋ ਕਿ ਅਪਾਹਿਜ ਸੀ ਭਾਵ ਉਹ ਦੋਨੋ ਲੱਤਾਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਸੀ। ਜਦੋਂ ਉਸ ਬੱਚੇ ਦੇ ਮਾਪੇ ਸੇਵਾ ਕਰਦੇ ਸੀ ਤਾਂ ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਸੀ ਕਿ ਉਨ੍ਹਾਂ ਦਾ ਬੱਚਾ ਅਪਾਹਿਜ ਕਿਉਂ ਹੈ ਜਾਂ ਉਨ੍ਹਾਂ ਨੂੰ ਇਹ ਦੁੱਖ ਕਿਉਂ ਦੇਖਣਾ ਪਿਆ।
ਇੱਕ ਵਾਰ ਜਦੋਂ ਉਹ ਪਰਿਵਾਰ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਿਹਾ ਸੀ ਤਾਂ ਉਥੇ ਇਕ ਮਹਾਂਪੁਰਸ਼ ਪਹੁੰਚੇ ਜੋ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇ। ਪਰਿਵਾਰਕ ਮੈਂਬਰਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਤੇ ਸੰਗਤ ਵਿਚ ਉਨ੍ਹਾਂ ਨੇ ਪੁੱਛਿਆ ਕਿ ਉਨ੍ਹਾਂ ਨੂੰ ਇਹ ਦੁੱਖ ਕਿਉਂ ਦੇਖਣਾ ਪਿਆ। ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਇਸ ਵਜ੍ਹਾ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸੀ ਪਰ ਸੰਗਤ ਦੇ ਵਿਚ ਪੁੱਛੀ ਹੋਈ ਕਿਸੇ ਵੀ ਗੱਲ ਤੋਂ ਇਨਕਾਰ ਨਹੀਂ ਕਰਨਾ ਚਾਹੁੰਦੇ
ਇਸ ਲਈ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਜਨਮ ਦੇ ਵਿਚ ਇਹ ਬੱਚਾ ਇੱਕ ਕਿਸਾਨ ਦਾ ਬੇਟਾ ਸੀ। ਤਾਂ ਇਸ ਦੀ ਇਹ ਡਿਊਟੀ ਹੁੰਦੀ ਸੀ ਕਿ ਇਹ ਆਪਣੇ ਪਿਓ ਲਈ ਖੇਤਾਂ ਦੇ ਵਿੱਚ ਰੋਟੀ ਲੈ ਕੇ ਜਾਇਆ ਕਰਦਾ ਸੀ ਪਰ ਇੱਕ ਦਿਨ ਜਦੋਂ ਰਸਤੇ ਵਿੱਚ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਇਹ ਰੋਟੀ ਰੱਖ ਕੇ ਦੂਜੇ ਬੱਚਿਆਂ ਨਾਲ ਖੇਡਣ ਚਲਾ ਗਿਆ ਤੇ ਰੋਟੀ ਨੂੰ ਭੁੱਲ ਗਿਆ ਤਾਂ ਅਚਾਨਕ ਇਕ ਕੁੱਤਾ ਆਇਆ ਜਿਸ ਨੇ ਉਹ ਰੋਟੀ ਚੁੱਕ ਲਈ ਅਤੇ ਖਾਣੀ ਸ਼ੁਰੂ ਕਰ ਦਿੱਤੀ ਤਾਂ
ਜਦੋਂ ਇਸ ਬੱਚੀ ਨੇ ਉਸ ਕੁੱਤੇ ਨੂੰ ਰੋਟੀ ਖਾਂਦੇ ਦੇਖਿਆ ਤਾਂ ਉਸ ਨੇ ਗੁੱਸੇ ਵਿੱਚ ਕੁੱਤੇ ਦੀਆਂ ਲੱਤਾਂ ਉੱਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਕੁੱਤਾ ਤੜਫ਼ ਤੜਫ਼ ਕੇ ਮਰ ਗਿਆ ਤੇ ਇਸੇ ਕਰਮ ਦੀ ਉਸ ਨੂੰ ਇਸ ਜਨਮ ਵਿਚ ਇਹ ਸਜ਼ਾ ਮਿਲੀ ਹੈ। ਇਸ ਲਈ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਸਗੋਂ ਜੇਕਰ ਕਿਸੇ ਦਾ ਭਲਾ ਸੋਚੋਗੇ ਜਾਂ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਡਾ ਭਲਾ ਕਰੇਗਾ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ।