ਜਾਣੋ ਸਰੀਰ ਵਿਚ ਕਿਹੜੇ ਵਿਟਾਮਿਨ ਦੀ ਕਮੀ ਦੇ ਕਾਰਨ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਜਾਦੇ ਹੈ
ਉਮਰ ਵਧਣ ਦਾ ਅਸਰ ਸਾਡੀ ਸਕਿਨ ਦੇ ਨਾਲ ਵਾਲਾ ਤੇ ਵੀ ਦੇਖਣ ਨੂੰ ਮਿਲਦਾ ਹੈ । ਇਸ ਦੌਰਾਨ ਸਕਿਨ ਤੇ ਝੂਰੀਆਂ ਅਤੇ ਵਾਲਾਂ ਦਾ ਚਿੱਟਾ ਹੋਣਾ ਸੁਭਾਵਿਕ ਹੈ । ਪਰ ਕਈ ਵਾਰ ਉਮਰ ਤੋਂ ਪਹਿਲਾਂ ਹੀ ਲੋਕਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ । ਇਹ ਵਾਤਾਵਰਣ , ਸਰੀਰ ਵਿੱਚ ਪੋਸ਼ਕ ਤੱਤਾ ਦੀ ਕਮੀ ਦੀ ਵਜਾ ਨਾਲ ਹੋ ਸਕਦਾ ਹੈ । ਕਿਉਂਕਿ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਪ੍ਰੋਟੀਨ , ਵਿਟਾਮਿਨ ਅਤੇ ਮਿਨਰਲ ਦੀ ਜ਼ਰੂਰਤ ਹੁੰਦੀ ਹੈ । ਉਸ ਤਰਾਂ ਹੀ ਸਾਡੇ ਵਾਲਾਂ ਨੂੰ ਹੈਲਦੀ ਅਤੇ ਕਾਲਾ ਬਣਾਈ ਰੱਖਣ ਦੇ ਲਈ ਪੋਸ਼ਕ ਤੱਤਾਂ ਦੀ ਜ਼ਰੂਰਤ ਪੈਂਦੀ ਹੈ । ਇਸ ਲਈ ਜਦੋਂ ਸਰੀਰ ਵਿਚ ਕੁਝ ਨਿਊਟਰਸ਼ਨ ਦੀ ਕਮੀ ਹੋ ਜਾਂਦੀ ਹੈ , ਇਸ ਨਾਲ ਵਾਲ ਚਿੱਟੇ ਹੋਣਾ ਸ਼ੁਰੂ ਹੋ ਜਾਂਦੇ ਹਨ ।ਅਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਸਰੀਰ ਵਿੱਚ ਕਿਹੜੇ ਪੋਸ਼ਕ ਤੱਤਾਂ ਦੀ ਕਮੀ ਦੀ ਵਜਾ ਨਾਲ ਵਾਲ ਸਮੇਂ ਤੋ ਪਹਿਲਾ ਚਿੱਟੇ ਹੋ ਜਾਂਦੇ ਹਨ ।
ਵਿਟਾਮਿਨ ਬੀ-12 ਦੀ ਕਮੀ
ਇਹ ਪਾਣੀ ਵਿੱਚ ਘੁਲਣ ਵਾਲਾ ਇੱਕ ਤਰਾਂ ਦਾ ਘੁਲਣਸ਼ੀਲ ਵਿਟਾਮਿਨ ਹੈ । ਜੋ ਲਾਲ ਰਕਤ ਕੋਸ਼ਿਕਾਵਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ । ਵਿਟਾਮਿਨ ਬੀ-12 ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ । ਵਿਟਾਮਿਨ ਬੀ-12 ਸਰੀਰ ਵਿੱਚ ਊਰਜਾ ਨੂੰ ਬਣਾਈ ਰੱਖਦਾ ਹੈ । ਵਿਟਾਮਿਨ ਬੀ-12 ਵਾਲਾ ਦੇ ਲਈ ਵੀ ਜ਼ਰੂਰੀ ਹੁੰਦਾ ਹੈ । ਇਸ ਦੀ ਕਮੀ ਨਾਲ ਵਾਲ ਝੜਨ ਲੱਗ ਜਾਂਦੇ ਹਨ , ਅਤੇ ਨਾਲ ਹੀ ਵਿਟਾਮਿਨ ਬੀ-12 ਦੀ ਕਮੀ ਨਾਲ ਵਾਲ ਉਮਰ ਤੋਂ ਪਹਿਲਾਂ ਚਿੱਟੇ ਵੀ ਹੋ ਸਕਦੇ ਹਨ , ਅਤੇ ਵਾਲਾਂ ਦਾ ਵਧਣਾ ਰੁੱਕ ਜਾਂਦਾ ਹੈ । ਇਸ ਲਈ ਜੇਕਰ ਤੁਹਾਨੂੰ ਤੰਦਰੁਸਤ ਵਾਲ ਚਾਹੀਦੇ ਹਨ , ਤਾਂ ਤੁਸੀਂ ਵਿਟਾਮਿਨ ਬੀ 12 ਨੂੰ ਆਪਣੀ ਡਾਈਟ ਦਾ ਹਿੱਸਾ ਜ਼ਰੂਰ ਬਣਾਓ । ਦੁੱਧ , ਦਹੀਂ , ਪਨੀਰ , ਸੋਇਆਬੀਨ , ਬ੍ਰੋਕਲੀ ਅਤੇ ਮਸ਼ਰੂਮ ਵਿਟਾਮਿਨ ਬੀ -12 ਦੇ ਬਹੁਤ ਵਧੀਆ ਸੋਰਸ ਹੁੰਦੇ ਹਨ ।
ਪ੍ਰੋਟੀਨ ਦੀ ਕਮੀ
ਪ੍ਰੋਟੀਨ ਸਾਡੀ ਸਿਹਤ ਦੇ ਨਾਲ ਹੀ ਵਾਲਾਂ ਦੇ ਲਈ ਵੀ ਜ਼ਰੂਰੀ ਹੁੰਦਾ ਹੈ । ਪ੍ਰੋਟੀਨ ਵਾਲਾ ਦੇ ਲਈ ਇੱਕ ਜ਼ਰੂਰੀ ਪੋਸ਼ਕ ਤੱਤ ਹੈ । ਪ੍ਰੋਟੀਨ ਵਾਲਾ ਨੂੰ ਸ਼ਾਇਨੀ ਬਣਾਉਂਦਾ ਹੈ , ਅਤੇ ਨਾਲ ਹੀ ਵਾਲਾਂ ਨੂੰ ਬਾਓਸ ਅਤੇ ਚਮਕਦਾਰ ਵੀ ਬਣਾਉਂਦਾ ਹੈ । ਜਦੋਂ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੁੰਦੀ ਹੈ , ਤਰਾਂ ਤਰਾਂ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ । ਇਸਦਾ ਅਸਰ ਵਾਲਾ ਤੇ ਵੇਖਣ ਨੂੰ ਮਿਲਦਾ ਹੈ । ਪ੍ਰੋਟੀਨ ਦੀ ਕਮੀ ਨਾਲ ਵਾਲ ਰੁੱਖੇ ਬੇਜਾਨ ਨਜਰ ਆ ਸਕਦੇ ਹਨ । ਹੁਣ ਇਹ ਵਾਲ ਛੇਤੀ ਚਿੱਟੇ ਹੋ ਸਕਦੇ ਹਨ । ਇਸ ਲਈ ਜੇਕਰ ਤੁਸੀਂ ਵਾਲਾਂ ਨੂੰ ਓਮਰ ਤੋਂ ਪਹਿਲਾਂ ਚਿੱਟੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ , ਤਾਂ ਤੁਸੀਂ ਆਪਣੀ ਡਾਈਟ ਵਿਚ ਪ੍ਰੋਟੀਨ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿਓ । ਮੀਟ , ਅੰਡਾ , ਮੱਛੀ , ਡੇਅਰੀ ਪ੍ਰੋਡਕਟ ਪ੍ਰੋਟੀਨ ਦੇ ਬਹੁਤ ਵਧੀਆ ਸੋਰਸ ਹੂੰਦੇ ਹਨ । ਇਹਨਾਂ ਫਲਾਂ , ਸਬਜ਼ੀਆਂ , ਨਟਸ ਅਤੇ ਡਰਾਈ ਫਰੂਟ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।
ਆਇਰਨ ਦੀ ਕਮੀ
ਆਇਰਨ ਸਾਡੇ ਪੂਰੇ ਸ਼ਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਜਦੋਂ ਸਰੀਰ ਵਿਚ ਆਇਰਨ ਦੀ ਕਮੀ ਹੁੰਦੀ ਹੈ , ਤਾਂ ਐਨੀਮੀਆ ਰੋਗ ਹੋਣ ਲਗਦਾ ਹੈ । ਇਸ ਤੋਂ ਇਲਾਵਾ ਇਸ ਦਾ ਅਸਰ ਵਾਲਾ ਅਤੇ ਸਕਿਨ ਤੇ ਹੀ ਦੇਖਣ ਨੂੰ ਮਿਲਦਾ ਹੈ । ਆਇਰਨ ਦੀ ਕਮੀ ਨਾਲ ਵਾਲ ਕਮਜ਼ੋਰ ਹੋ ਸਕਦੇ ਹਨ । ਵਾਲ ਬੇਜੈਨ ਹੋ ਸਕਦੇ ਹਨ ਅਤੇ ਝੜ੍ਹਣ ਲਗੱ ਜਾਂਦੇ ਹਨ । ਇੰਨਾ ਹੀ ਨਹੀਂ ਆਇਰਨ ਦੀ ਕਮੀ ਹੋਣ ਤੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ।ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਅਨਾਰ , ਧਨੀਆ , ਪੁਦੀਨਾ , ਸਰੋ , ਮੇਥੀ , ਸ਼ਲਗਮ ਅਤੇ ਚੁਕੰਦਰ ਵਿਚ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ।
ਜੇਕਰ ਤੁਹਾਡੇ ਵਾਲ ਦੀ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ , ਤਾਂ ਇਨ੍ਹਾਂ ਪੋਸ਼ਕ ਤੱਤਾਂ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿਓ । ਜੇਕਰ ਤੁਹਾਡੇ ਵਾਲ ਚਿੱਟੇ ਹੋ ਰਹੇ ਹਨ , ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ , ਪਰੋਟੀਨ ਅਤੇ ਆਇਰਨ ਦੀ ਕਮੀ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।