ਧੰਨ ਗੁਰੂ ਤੇਗ ਬਹਾਦਰ ਜੀ ਨੇ ਜ਼ਿੰਦਗੀ ਦਾ ਅਸਲ ਸੱਚ ਦਸਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿੰਦਗੀ ਜੀਣ ਦਾ ਢੰਗ ਜਿੰਦਗੀ ਜਿਉਣਾ ਜਾਂ ਮਹਾਰਾਜ ਨਾਲ ਜੁੜ ਕੇ ਜਿਉਣਾ ਜਾ ਮਹਾਰਾਜ ਤੋਂ ਟੁੱਟ ਕੇ ਜਿਉਣਾ ਇਹਦੇ ਵਿੱਚ ਕੀ ਅੰਤਰ ਹੈ ਧੰਨ ਸਤਿਗੁਰੂ ਦਾਦਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਐਸੇ ਬੈਰਾਗੀ ਕਿਰਪਾਲੂ ਦਿਆਲੂ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜਿਨਾਂ ਦੇ ਧਰਮ ਦੀ ਰੱਖਿਆ ਵਾਸਤੇ ਸੀਸ ਨੂੰ ਨਿਛਾਵਰ ਕੀਤਾ ਵਾਰਨਾ ਕੀਤਾ ਐਸੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਬੜੀ ਸੋਝੀ ਬਖਸ਼ੀ ਹੈ ਬਹੁਤ ਕੁਝ ਮਹਾਰਾਜ ਨੇ ਦੱਸਿਆ ਤੇ ਦੀਨ ਦੁਨੀ ਦੇ ਮਾਲਕ ਨੇ ਇਵੇਂ ਦੱਸਿਆ ਹ ਜਿਵੇਂ ਇਕ ਦਾਤਾ ਆਪਣੇ ਪੋਤੇ ਨੂੰ ਗੋਦੀ ਵਿੱਚ ਬਿਠਾ ਕੇ ਸਮਝਾਉਂਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ

ਸੱਚੇ ਪਾਤਸ਼ਾਹ ਮਹਾਰਾਜ ਅੱਜ ਉਹਨਾਂ ਦੀ ਵਿਚਾਰ ਜੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਮਹਾਰਾਜ ਸਾਨੂੰ ਅਕਲ ਦਿੰਦੇ ਨੇ ਕਿ ਭਾਈ ਤੇਰਾ ਇੱਥੇ ਕੋਈ ਨਹੀਂ ਹੈ। ਤੇਰਾ ਇੱਕੋ ਇੱਕ ਸਾਥੀ ਹੈ ਉਹਦੇ ਨਾਲ ਜੁੜਨਾ ਕਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਪਾਵਨ ਪਵਿੱਤਰ ਵੈਰਾਗਮਈ ਬਾਣੀ ਐਸਾ ਆਨੰਦ ਐਸਾ ਖੇੜਾ ਤੇ ਬੈਰਾਗ ਦੇਣ ਵਾਲੀ ਹੈ ਭਾਈ ਕੋਈ ਵਿਰਲਾ ਹੀ ਹਿਰਦਾ ਹੋਵੇਗਾ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਸੁਣ ਕੇ ਮਹਾਰਾਜ ਦੀ ਵਡਿਆਈ ਸੁਣ ਕੇ ਇਹ ਅੱਖਾਂ ਨੂੰ ਨਮ ਨਾ ਕਰੇ ਮਹਾਰਾਜ ਵਿੱਚ ਐਸੀ ਕਿਰਪਾਲਤਾ ਹੈ ਸਤਿਗੁਰੂ ਜੀ ਐਡੇ ਸੋਹਣੇ ਸਰੂਪ ਵਾਲੇ ਨਿਮਰਤਾ ਦੇ ਪੁੰਜ ਤੇ ਬਹਾਦਰੀ ਵਿੱਚ ਵੀ ਨਿਪੁੰਨ ਸਨ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਦੱਸਣਾ ਕੀਤਾ ਹੈ ਆਓ ਅਸੀਂ ਉਸ ਦੀ ਵਿਚਾਰ ਕਰਦੇ ਹਾਂ ਮਹਾਰਾਜ ਜੀ ਨੇ ਸਾਨੂੰ ਦੱਸਣਾ ਕੀਤਾ ਹੈ ਕਿਵੇਂ ਜ਼ਿੰਦਗੀ ਦੇ ਵਿੱਚ ਰਹਿਣਾ ਤੇ ਕਿਵੇਂ ਤੁਹਾਨੂੰ ਖੁਸ਼ੀ ਹਾਸਲ ਹੋਵੇਗੀ

ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਲੰਗ ਰਾਗ ਵਿੱਚ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਨੇ ਹਰਿ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਭਲਿਆ ਉਹ ਵਾਹਿਗੁਰੂ ਦਾ ਨਾਮ ਜਪਿਆ ਕਰ ਉਹਦੀ ਸਿਫਤ ਸਲਾਹ ਕਰਿਆ ਕਰ ਉਹਦੀ ਉਸਤਤ ਕਰਿਆ ਕਰ ਉਹਨੂੰ ਹਰ ਗੱਲ ਵਿੱਚ ਸਲਾਉਣਾ ਕਰਿਆ ਕਰ ਉਹ ਤੇਰਾ ਸੰਗੀ ਹੈ ਉਹ ਤੇਰੇ ਨਾਲ ਜਾਵੇਗਾ ਉਹ ਤੇਰੇ ਨਾਲ ਮਰਨ ਪਿੱਛੋਂ ਵੀ ਜਾਵੇਗਾ ਤੇਰੀ ਰੱਖਿਆ ਕਰੇਗਾ ਕਿਉਂਕਿ ਮਹਾਰਾਜ ਕਹਿੰਦੇ ਨੇ ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗਿ ਨ ਹੋਇਆ ਜਿਹੜਾ ਸਰੀਰ ਤੇਰੇ ਨਾਲ ਜੰਮਿਆ ਤੇਰੇ ਨਾਲ ਨਿਭ ਰਿਹਾ ਤੇਰੇ ਹਰ ਇਕ ਪਾਪ ਵਿਚ ਤੇਰਾ ਸਾਥ ਦੇ ਰਿਹਾ ਇਹ ਤੇਰੇ ਨਾਲ ਨਹੀਂ ਜਾਵੇਗਾ। ਤੈਨੂੰ ਉੱਥੇ ਇਕੱਲਿਆਂ ਜਾਣਾ ਪੈਣਾ ਤੇਰੀ ਰੂਹ ਨੇ ਉਥੇ ਜਾਣਾ ਤੂੰ ਰੂਹ ਹੈ ਤੂੰ ਆਤਮਾ ਹੈ ਤੂੰ ਸਰੀਰ ਨਹੀਂ ਤੂੰ ਸਮਝਣਾ ਕਰ ਵਾਹਿਗੁਰੂ ਦੇ ਗੁਣ ਗਾਇਆ ਕਰ ਮਹਾਰਾਜ ਕਹਿੰਦੇ ਅਵਸਰ ਬੀਤਿਓ ਜਾਤ ਹੈ

ਕਹਿਓ ਮਾਨ ਲੈ ਮੇਰੋ ਉਏ ਪੁੱਤਰਾ ਮੇਰਾ ਕਹਿਆ ਮੰਨ ਲਾ ਮੇਰਾ ਬਚਨ ਮੰਨ ਲਾ ਮੈਂ ਤੈਨੂੰ ਵਾਰ ਵਾਰ ਕਹਿ ਰਿਹਾ ਹਾਂ ਤੇਰੀ ਜ਼ਿੰਦਗੀ ਦਾ ਸਮਾਂ ਬੀਤਿਆ ਜਾ ਰਿਹਾ ਤੇਰਾ ਸਾਹਾ ਰੂਪੀ ਘੜਾ ਮੁਕਦਾ ਜਾ ਰਿਹਾ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ ਵਾਹਿਗੁਰੂ ਦੀ ਉਸਤਤ ਕਰਿਆ ਕਰ ਜੋ ਤੇਰੇ ਨਾਲ ਨਿਭੇਗਾ ਮੇਰੀ ਇੱਕ ਗੱਲ ਨੂੰ ਮੰਨਣਾ ਕਰ ਪੁੱਤਰਾ ਮਹਾਰਾਜ ਇਦਾਂ ਕਰਕੇ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਸੰਪਤ ਰਥ ਧਨ ਰਾਜ ਸਿਉ ਅਤ ਨੇਹੁ ਲਗਾਇਓ ਮਹਾਰਾਜ ਕਹਿੰਦੇ ਤੂੰ ਧਨ ਪਦਾਰਥਾਂ ਨਾਲ ਜਮੀਨਾਂ ਨਾਲ ਆਪਣੇ ਸਾਰੇ ਮਾਲ ਨਾਲ ਸੰਪੱਤੀ ਨਾਲ ਕਿੰਨਾ ਮੋਹ ਕੀਤਾ ਹੈ ਇਹਨਾਂ ਮੋਹ ਕਰਕੇ ਬੈਠਾ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਮਹਾਰਾਜ ਕਹਿੰਦੇ ਜਦੋਂ ਮੌਤ ਦੀ ਫਾਹੀ ਮੌਤ ਦੀ ਫਾਂਸੀ ਤੈਨੂੰ ਲੱਗਣੀ ਹੈ

ਇਹ ਸਾਰੀਆਂ ਚੀਜ਼ਾਂ ਬੇਗਾਨੀਆਂ ਹੋ ਜਾਣੀਆਂ ਤੇਰਾ ਕੁਝ ਨਹੀਂ ਰਹਿਣਾ ਨਾ ਤੇਰੀ ਜਮੀਨ ਰਹਿਣੀ ਹੈ ਨਾ ਤੇਰਾ ਧਨ ਰਹਿਣਾ ਨਾ ਤੇਰੇ ਸੋਹਣੇ ਵਸਤਰ ਰਹਿਣੇ ਨਾ ਤੇਰੀ ਝੂਠੀ ਸ਼ੋਹਰਤ ਰਹਿਣੀ ਹ ਫਿਰ ਉਹ ਮੌਤ ਨੇ ਤੈਨੂੰ ਇਕੱਲਿਆਂ ਕਰ ਦੇਣਾ ਪਰ ਜੇ ਤੂੰ ਉਦੋਂ ਮੇਰਾ ਗਆ ਮੰਨ ਲਵੇ ਮਹਾਰਾਜ ਦਾ ਜਸ ਗਾ ਲਵੇ ਅਕਾਲ ਪੁਰਖ ਦੀ ਉਸਤਤ ਕਰਨੀ ਸ਼ੁਰੂ ਕਰਦੇ ਫਿਰ ਉਹ ਤੇਰੇ ਨਾਲ ਖੜੇਗਾ ਤੇਰੇ ਨਾਲ ਨਿਭੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਉਪਦੇਸ਼ ਦਿੰਦੇ ਨੇ ਸਤਿਗੁਰ ਕਹਿੰਦੇ ਨੇ ਜਾਨ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ ਤੈਨੂੰ ਸਾਰਾ ਕੁਝ ਪਤਾ ਕਿ ਮੈਂ ਇਥੋਂ ਮਰਨਾ ਮੇਰੇ ਵੱਡੇ ਵਡੇਰੇ ਵੀ ਮਰੇ ਨੇ ਤੇ ਮੈਂ ਵੀ ਮਰ ਕੇ ਜਾਣਾ ਜੇ ਮੈਂ ਪਾਪ ਕਰਾਂਗਾ ਤੇ ਨਰਕਾਂ ਚ ਪਵਾਂਗਾ ਜੇ ਪੁਨ ਕਮਾਵਾਂਗਾ ਤੇ ਸੁਖੀ ਰਵਾਂਗਾ ਇਹ ਤੈਨੂੰ ਸਾਰਾ ਕੁਝ ਪਤਾ ਮਹਾਰਾਜ ਕਹਿੰਦੇ ਜਾਣ ਬੂਝ ਕੇ ਬਾਵਰੇ ਹੋ ਮੂਰਖਾਂ

ਅਣਬੁਝ ਕੇ ਸਾਰਾ ਕੁਝ ਕਰੀ ਜਾਨਾ ਆਪਣਾ ਕੰਮ ਆਪੇ ਵਿਗਾੜੀ ਜਾਨਾ ਮੇਰੀ ਸੁਣਨਾ ਕਰ ਮਹਾਰਾਜ ਕਹਿੰਦੇ ਪਾਪ ਕਰਤ ਸੁ ਕਚਿਓ ਨਹੀ ਨਹ ਗਰਭ ਨਿਵਾਰਿਓ ਮਹਾਰਾਜ ਕਹਿੰਦੇ ਪਾਪ ਕਰਦਿਆਂ ਤੈਨੂੰ ਸੰਗ ਨਹੀਂ ਆਉਂਦੀ ਤੈਨੂੰ ਡਰ ਨਹੀਂ ਲੱਗਦਾ ਤੈਨੂੰ ਇਹ ਭੁੱਲ ਹੀ ਗਿਆ ਕਿ ਮੈਨੂੰ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਉਹਦੀਆਂ ਅੱਖਾਂ ਦੇ ਵਿੱਚ ਸਭ ਕੁਝ ਹੀ ਹੈ ਉਹ ਸਾਰਿਆਂ ਨੂੰ ਤੱਕਦਾ ਮਹਾਰਾਜ ਕਹਿੰਦੇ ਆਪਣੀ ਸੰਪੱਤੀ ਦਾ ਧਨ ਦਾ ਪਦਾਰਥਾਂ ਦਾ ਗਰਭ ਨਹੀਂ ਛੱਡਦਾ ਮਾਣ ਨਹੀਂ ਤੂੰ ਮੂਰਖਾਂ ਛੱਡਦਾ ਮਹਾਰਾਜ ਅੱਗੇ ਉਪਦੇਸ਼ ਦੇ ਕੇ ਹਾਲ ਕਰਦੇ ਨੇ ਸਤਿਗੁਰੂ ਕਹਿੰਦੇ ਕਿਵੇਂ ਛੁੱਟੇਗਾ ਨਾਮ ਜਪ ਲੈ ਬਾਣੀ ਪੜ ਲੈ

ਮਹਾਰਾਜ ਤਰੀਕਾ ਦੱਸਦੇ ਨੇ ਕਹਿੰਦੇ ਜਿਹ ਬਿਧ ਗੁਰੂ ਉਪਦੇਸਿਆ ਸੋ ਸੁਨ ਰੇ ਭਾਈ ਤੇਰਾ ਗੁਰੂ ਤੈਨੂੰ ਉਪਦੇਸ਼ ਦੇ ਰਿਹਾ ਮਹਾਰਾਜ ਸਾਨੂੰ ਦੱਸ ਰਹੇ ਨੇ ਭਾਈ ਮਹਾਰਾਜ ਕਹਿੰਦੇ ਸਾਡੇ ਉਪਦੇਸ਼ ਨੂੰ ਸੁਣਨਾ ਕਰ ਮੂਰਖਾ ਸਾਡੇ ਉਪਦੇਸ਼ ਨੂੰ ਸੁਣਨਾ ਕਰ ਮੰਨਣਾ ਕਰ ਉਹਦੇ ਨਾਲ ਕੀ ਹੋਵੇਗਾ ਮਹਾਰਾਜ ਕਹਿੰਦੇ ਨਾਨਕ ਕਹਤ ਪੁਕਾਰ ਕੈ ਗਹ ਪ੍ਰਭ ਸਰਣਾਈ ਉਹ ਪਰਮੇਸ਼ਰ ਦੀ ਸ਼ਰਨ ਪੈ ਜਾ ਓਏ ਉਹਦੇ ਦਰ ਜਾ ਕੇ ਕਹਿ ਮਹਾਰਾਜ ਮੇਰੇ ਕੋਲ ਬੇਅੰਤ ਪਾਪ ਹੋਏ ਨੇ ਮਹਾਰਾਜ ਜਿੰਨੇ ਵੱਡੇ ਤੁਸੀਂ ਹੋ ਉਹ ਤੋਂ ਵੱਡੇ ਵੱਡੇ ਪਾਪ ਮਹਾਰਾਜ ਮੈਂ ਕੀਤੇ ਨੇ ਪਰ ਸਤਿਗੁਰੂ ਮੈਨੂੰ ਬਖਸ਼ ਲੈ ਮੈਨੂੰ ਆਪਣਾ ਜਸ ਬਖਸ਼ ਦੇ ਆਪਣੀ ਸਿਫਤ ਬਖਸ਼ ਦੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਖਾਲਸਾ ਜੀ ਐਸੀ ਵੈਰਾਗਮਈ ਜਿਹੜੀ ਬਿਰਤੀ ਬਣਾ ਦਿੰਦਾ ਹੈ

ਇਹ ਪੜ੍ਹ ਕੇ ਵੀ ਸਾਨੂੰ ਸਮਝ ਨਹੀਂ ਆਉਂਦੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਮਨ ਲਾ ਕਹਿਆ ਮਹਾਰਾਜ ਨਾਲ ਜੁੜ ਜਾ ਪਰਮੇਸ਼ਰ ਨਾਲ ਜੁੜ ਜਾ ਉਹ ਤੇਰੀ ਰੱਖਿਆ ਕਰਨ ਵਾਲਾ ਤੇਰੇ ਜੀਆਂ ਨੂੰ ਪਾਲਣ ਵਾਲਾ ਤੇਰੇ ਮਾਂ ਪਿਓ ਭਾਈ ਭੈਣ ਭਰਾਵਾਂ ਜਿਨਾਂ ਪਿੱਛੇ ਤੂੰ ਤੁਰਿਆ ਫਿਰਦਾ ਸਾਰਿਆਂ ਦੀ ਰੱਖੀ ਉਹ ਰੱਖਿਆ ਉਹ ਕਰੇਗਾ ਪਰ ਜੇ ਤੂੰ ਉਹਦੇ ਨਾਲ ਜੁੜ ਜਾਵੇ ਤੇਰੇ ਖਾਣ ਪੀਣ ਦੇ ਪਦਾਰਥ ਸਾਰੇ ਤੇਰੇ ਰਹਿਣ ਸਹਿਣ ਦੀਆਂ ਜਿਹੜੀਆਂ ਤੂੰ ਕੋਠੀਆਂ ਮਹਿਲ ਖੜੇ ਕੀਤੇ ਸਾਰਿਆਂ ਦੀ ਰੱਖਿਆ ਸਭ ਕੁਝ ਬਣਾਉਣ ਵਾਲਾ ਉਹ ਪਰਮੇਸ਼ਰ ਹੈ ਤੇਰੇ ਤਨ ਦੀ ਰੱਖਿਆ ਤੇਰੇ ਮਨ ਦੀ ਰੱਖਿਆ ਸੁਰਤ ਬਿਰਤ ਦੀ ਰੱਖਿਆ ਉਹ ਕਰੇਗਾ ਪਰ ਤੂੰ ਉਹਦੇ ਨਾਲ ਜੁੜ ਜਾ ਫਿਰ ਉਹ ਤੈਨੂੰ ਮੌਤ ਦੇ ਡਰ ਤੋਂ ਬਚਾ ਲਵੇਗਾ ਅੱਗੇ ਜਿਹੜਾ ਭਿਆਨਕ ਰਸਤਾ ਹੈ ਉਹ ਤੋਂ ਬਚਾਲੇਗਾ

ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਦੀ ਐਸੀ ਰਹਿਮਤ ਹੈ ਖਾਲਸਾ ਜੀ ਜੇ ਕੋਈ ਇਹਨੂੰ ਪੜ੍ ਕੇ ਸੁਣ ਕੇ ਵੀ ਸਮਝ ਨਾ ਸਕੇ ਤੇ ਉਹ ਤੋਂ ਵੱਡੇ ਭਾਗ ਮਾੜੇ ਕਿਸੇ ਦੇ ਹੋ ਨਹੀਂ ਸਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਵਾਜ਼ਾਂ ਦੇ ਦੇ ਮਹਾਰਾਜ ਜੀ ਕਹਿਣਾ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਕਿਸੇ ਰੱਖਿਆ ਨਹੀਂ ਕਰਨੀ ਉਹ ਤੂੰ ਸੁੱਤਾ ਪਿਆ ਉੱਠ ਕੇ ਬਹਿ ਜਾ ਮਹਾਰਾਜ ਕਹਿੰਦੇ ਜਾਗ ਲੇਹੋ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ਕਿਉ ਮਾਇਆ ਵਿੱਚ ਸੁੱਤਾ ਪਿਆ ਬੇਪਰਵਾਹ ਹੋ ਕੇ ਤੇਰੇ ਉੱਤੇ ਸਿਰ ਦੇ ਉੱਤੇ ਮੌਤ ਖੜੀ ਹੈ ਉਹਨੇ ਆ ਕੇ ਜਦੋਂ ਤੇਰੇ ਵਾਲਾਂ ਤੋਂ ਫੜ ਕੇ ਤੈਨੂੰ ਖੜਨਾ ਤੈਨੂੰ ਪਤਾ ਵੀ ਨਹੀਂ ਲੱਗਣਾ ਕੀ ਹੋ ਗਿਆ ਮਹਾਰਾਜ ਕਹਿੰਦੇ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸੋ ਕੀਨਾ ਤੂੰ

ਆਪਣੇ ਮਾਂ ਪਿਓ ਪੁੱਤਰ ਰਿਸ਼ਤੇਦਾਰਾਂ ਨਾਲ ਯਾਰਾਂ ਮਿੱਤਰਾਂ ਨਾਲ ਜਿਹੜਾ ਮੋਹ ਪਾ ਕੇ ਬੈਠਾ ਮਹਾਰਾਜ ਕਹਿੰਦੇ ਜੀਉ ਛੂਟਿਓ ਜਬ ਦੇਹ ਤੇ ਟਾਰ ਅਗਨ ਮੈ ਦੀਨਾ ਉਨਾ ਹੀ ਤੇਰੇ ਮਾਂ ਪਿਓ ਭਾਈ ਭੈਣਾਂ ਨੇ ਉਹਨਾਂ ਹੀ ਤੇਰੇ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਤੈਨੂੰ ਅੱਗ ਵਿੱਚ ਸੁੱਟ ਕੇ ਤੇ ਘਰ ਮੋੜ ਆਉਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੈਨੂੰ ਪਤਾ ਲੱਗੇਗਾ ਕਿ ਇਹ ਸਾਰਾ ਕੁਝ ਸੁਪਨਾ ਮੈਂ ਇਹਨਾਂ ਦਾ ਇਨਾ ਕੁਝ ਕਰਦਾ ਰਿਹਾ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਉਸ ਵੇਲੇ ਜਦੋਂ ਤੈਨੂੰ ਪਛਤਾਵਾ ਹੋਣਾ ਪਰ ਉਸ ਵੇਲੇ ਸਮਾਂ ਲੰਘ ਚੁੱਕਾ ਹੋਣਾ ਉਹਨੂੰ ਕੋਈ ਤੇਰੀ ਬਾਂਹ ਫੜਨ ਵਾਲਾ ਨਹੀਂ ਹੋਣਾ ਮਹਾਰਾਜ ਕਹਿੰਦੇ ਹੁਣੀ ਭਾਈ ਤੂੰ ਕਰ ਹੁਣ ਹੀ ਸਮਝ ਨਾ ਕਰ ਹਰਿ ਜਸ ਲੇ ਹਰਿ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਇਹੋ ਹੀ ਤੇਰਾ ਸੰਗੀ ਹੈ ਇਹੋ ਤੇਰਾ ਮਿੱਤਰ ਹੈ ਇਹੋ ਤੇਰਾ ਸਾਥੀ ਹੈ

ਉਹ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਜੁੜਨਾ ਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਪੜਨਾ ਕਰ ਅੰਮ੍ਰਿਤ ਵੇਲੇ ਉਠਿਆ ਕਰ ਸਿਮਰਨ ਅਭਿਆਸ ਕਰ ਸਤਿਗੁਰ ਤੈਨੂੰ ਵਿਚਾਲੇਗਾ ਨਹੀਂ ਤੇ ਉਸ ਤੋਂ ਬਿਨਾਂ ਤੇਰੇ ਕੋਈ ਰੱਖਿਆ ਨਹੀਂ ਤੇਰਾ ਕੋਈ ਤੇਰੀ ਕੋਈ ਰੱਖਿਆ ਨਹੀਂ ਕਰ ਸਕਦਾ ਕਿਉਂਕਿ ਮੌਤ ਤੋਂ ਹਰ ਇੱਕ ਫਰਿਸ਼ਤਾ ਡਰਦਾ ਹਰ ਇੱਕ ਪੈਗੰਬਰ ਡਰਦਾ ਸਿਰਫ ਇੱਕੋ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਨਿਰਭਉ ਹੈ ਉਹ ਕਿਸੇ ਦਾ ਡਰ ਨਹੀਂ ਰੱਖਦਾ ਕਿਉਂਕਿ ਸਭ ਕੁਝ ਉਹਦਾ ਬਣਾਇਆ ਹੋਇਆ ਹੈ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਸੋਝੀ ਆਵੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਸਾਡੇ ਹਿਰਦੇ ਤੇ ਅਸਰ ਕਰਨ ਮਹਾਰਾਜ ਕਿਰਪਾ ਕਰਨ ਸਤਿਗੁਰੂ ਨਾਲ ਜੁੜ ਸਕੀਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Comment

Your email address will not be published. Required fields are marked *