ਲੀਵਰ ਤੇ ਜੰਮੀ ਹੋਈ ਗਰਮੀ ਬਾਹਰ ਨਿਕਲ ਜਾਵੇਗੀ ਅੱਖਾਂ ਦੀ ਕਮਜ਼ੋਰੀ, ਥਕਾਨ ਪੈਟ ਦੇ ਰੋਗ ਖਤਮ

ਮਨੁੱਖੀ ਸਰੀਰ ਨੂੰ ਅੱਜ ਕੱਲ੍ਹ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਰੋਗ ਲੱਗ ਰਹੇ ਹਨ, ਜਿਨ੍ਹਾਂ ਰੋਗਾਂ ਕਾਰਨ ਮਨੁੱਖ ਦਾ ਸਰੀਰ ਦਿਨੋਂ ਦਿਨ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ । ਪਰ ਜੇਕਰ ਅਸੀਂ ਵੱਖ ਵੱਖ ਤਰ੍ਹਾਂ ਦੇ ਘਰੇਲੂ ਨੁਸਖਿਆਂ ਦਾ ਉਪਯੋਗ ਕਰਦੇ ਰਹਾਂਗੇ ਤਾਂ ਬਹੁਤ ਸਾਰੇ ਰੋਗਾਂ ਨੂੰ ਸਰੀਰ ਵਿੱਚ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ । ਇੰਨਾ ਹੀ ਨਹੀਂ ਸਗੋਂ ਜਿਹੜੇ ਰੋਗ ਸਰੀਰ ਵਿੱਚ ਪੈਦਾ ਹੋ ਜਾਂਦੇ ਹਨ ਉਨ੍ਹਾਂ ਨੂੰ ਘਰੇਲੂ ਨੁਸਖਿਆਂ ਦੇ ਜ਼ਰੀਏ ਜਡ਼੍ਹ ਤੋਂ ਸਮਾਪਤ ਕੀਤਾ ਜਾ ਸਕਦਾ ਹੈ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਸ ਨਾਲ ਲਿਵਰ ਤੇ ਵਿੱਚ ਜੰਮੀ ਹੋਈ ਗਰਮੀ ਬਾਹਰ ਨਿਕਲ ਜਾਵੇਗੀ , ਅੱਖਾਂ ਦੀ ਕਮਜ਼ੋਰੀ , ਥਕਾਨ ਤੇ ਪੇਟ ਦੇ ਸਾਰੇ ਰੋਗ ਠੀਕ ਹੋ ਜਾਣਗੇ ।

ਉਸ ਲਈ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਵਿੱਚ ਪੰਜ ਤੋਂ ਛੇ ਸੌਗੀਆਂ ਮਿਲਾ ਕੇ ਰੱਖ ਦਿੰਦੀਆਂ ਹਨ ।ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਤੁਸੀਂ ਇਨ੍ਹਾਂ ਸੌਗੀਆਂ ਦੇ ਪਾਣੀ ਨੂੰ ਉਬਾਲ ਕੇ ਹਰ ਰੋਜ਼ ਸਵੇਰੇ ਇਸ ਦਾ ਸੇਵਨ ਕਰਨਾ ਹੈ ਤੇ ਜੋ ਸੌਗੀਆਂ ਬਚ ਜਾਣਗੀਆਂ ਉਨ੍ਹਾਂ ਸੌਗੀਆਂ ਨੂੰ ਚਬਾ ਚਬਾ ਕੇ ਖਾਣਾ ਹੈ । ਅਜਿਹਾ ਕਰਨ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ । ਦੂਜਾ ਤੁਸੀਂ ਹਰ ਰੋਜ਼ ਦੋ ਤੋਂ ਤਿੰਨ ਗਾਜਰਾਂ ਤੇ ਇਕ ਚੁਕੰਦਰ ਲੈ ਕੇ ਦੋਵਾਂ ਨੂੰ ਛਿੱਲਣਾ ਹੈ ਤੇ ਫਿਰ ਇਨ੍ਹਾਂ ਦੋਵਾਂ ਚੀਜ਼ਾਂ ਦਾ ਜੂਸ ਕੱਢਣਾ ਹੈ। ਇਸ ਜੂਸ ਦਾ ਹਰ ਰੋਜ਼ ਤੁਸੀਂ ਨਾਸ਼ਤੇ ਤੋਂ ਬਾਅਦ ਸੇਵਨ ਕਰਨਾ ਹੈ ।

ਇਸ ਦਾ ਸੇਵਨ ਤੁਸੀਂ ਸਲਾਦ ਦੇ ਰੂਪ ਵਿੱਚ ਵੀ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ । ਇਸ ਨਾਲ ਲਿਵਰ ਦੀ ਕਮਜ਼ੋਰੀ ਦੂਰ ਹੋਵੇਗੀ ਤੇ ਲੀਵਰ ਸੰਬੰਧੀ ਸਾਰੀਆਂ ਦਿੱਕਤਾਂ ਹੱਲ ਹੋਣਗੀਆਂ । ਤੀਜਾ ਤੁਸੀਂ ਇਕ ਗਿਲਾਸ ਕੋਸੇ ਪਾਣੀ ਦਾ ਲੈਣਾ ਹੈ । ਉਸਦੇ ਵਿੱਚ ਅੱਧਾ ਨਿੰਬੂ ਦਾ ਰਸ ਮਿਲਾ ਲੈਣਾ ਹੈ ਤੇ ਫਿਰ ਇੱਕ ਚੁਥਾਈ ਹਲਦੀ ਪਾ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ । ਇਸ ਨਾਲ ਪੇਟ ਸੰਬੰਧੀ ਸਾਰੀਆਂ ਪਰੇਸ਼ਾਨੀਆਂ ਜੜ੍ਹ ਤੋਂ ਸਮਾਪਤ ਹੋ ਜਾਣਗੀਆਂ ਤੇ ਸਰੀਰ ਨਿਰੋਗ ਹੋਣਾ ਸ਼ੁਰੂ ਹੋ ਜਾਵੇਗਾ ।

ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Leave a Comment

Your email address will not be published. Required fields are marked *