ਵਾਲ ਚਿੱਟੇ ਹੋਣਾ, ਝੜਨਾ, ਗੰਜਾਪਣ, ਦੋਮੂੰਹੇ ਵਾਲਾਂ ਦਾ ਪੱਕਾ ਇਲਾਜ_ ਸੌਖਾ ਸਸਤਾ ਘਰੇਲੂ ਨੁਸਖਾ

ਅੱਜ ਕੱਲ੍ਹ ਜ਼ਿਆਦਾਤਰ ਲੋਕ ਵਾਲਾਂ ਦੀਆਂ ਵੱਖ ਵੱਖ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ । ਬਹੁਤ ਸਾਰੇ ਲੋਕ ਚਿੱਟੇ ਵਾਲ, ਵਾਲਾਂ ਦੇ ਝੜਨ ,ਗੰਜੇਪਣ ,ਦੋ ਮੂੰਹੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ । ਜਿਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਆਪਣੇ ਵਾਲਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ । ਜਦੋਂ ਕੋਈ ਵੀ ਕੈਮੀਕਲ ਵਾਲਾ ਪ੍ਰੋਡਕਟ ਸਾਡੇ ਵਾਲਾਂ ਉੱਪਰ ਲਗਦਾ ਹੈ ਤਾਂ ਉਸ ਦੇ ਨਾਲ ਵਾਲਾਂ ਦੀਆਂ ਜੜਾਂ ਕਮਜ਼ੋਰ ਹੋ ਜਾਦੀਆ ਹਨ ਤੇ ਉਸ ਦੇ ਬੁਰੇ ਪ੍ਰਭਾਵ ਵੀ ਪੈਂਦੇ ਹਨ । ਜਿਸ ਕਾਰਨ ਵਾਲ ਸਫੈਦ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ।
ਇੰਨਾ ਹੀ ਨਹੀਂ ਸਗੋਂ ਗੰਜੇਪਣ ਦੀ ਸਮੱਸਿਆ ਵੀ ਵਧਣ ਲੱਗ ਪੈਂਦੀ ਹੈ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ਿਆਂ ਬਾਰੇ ਦੱਸਾਂਗੇ ਜਿਸ ਦੇ ਉਪਯੋਗ ਨਾਲ ਤੁਹਾਡੇ ਵਾਲ ਬਹੁਤ ਹੀ ਸੋਹਣੇ ਬਣ ਜਾਣਗੇ ਤੇ ਵਾਲਾਂ ਨੂੰ ਕੁਦਰਤੀ ਮਜ਼ਬੂਤੀ ਮਿਲੇਗੀ । ਉਸ ਦੇ ਲਈ ਤੁਸੀਂ ਹਫ਼ਤੇ ਵਿੱਚ ਤਿੰਨ ਵਾਰ ਕਿਸੇ ਵੀ ਤੇਲ ਤੇ ਨਾਲ ਸਿਰ ਵਿੱਚ ਮਾਲਿਸ਼ ਕਰਨੀ ਹੈ , ਨਿੰਬੂ ਦਾ ਰਸ ਵਾਲਾਂ ਦੀਆਂ ਜੜ੍ਹਾਂ ਵਿੱਚ ਲਾਉਣਾ ਹੈ ਜਿਸਦੇ ਨਾਲ ਸਿਕਰੀ ਦੀ ਸਮੱਸਿਆ ਦੂਰ ਹੋਵੇਗੀ । ਇਸ ਤੋਂ ਇਲਾਵਾ ਤੁਸੀਂ ਆਂਵਲਾ, ਹਰੜ ਤੇ ਵਹੇੜਾ ਤਿੰਨਾਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਨਾਲ ਪੀਸ ਲੈਣਾ ਹੈ ।
ਫਿਰ ਤੁਸੀਂ ਇਕ ਗਿਲਾਸ ਪਾਣੀ ਦੇ ਵਿੱਚ ਦੋ ਤੋਂ ਚਾਰ ਚਮਚ ਇਸ ਪਾਊਡਰ ਤੇ ਪਾ ਕੇ ਪਾ ਕੇ ਉਬਾਲ ਲੈਣਾ ਹੈ ਤੇ ਫਿਰ ਠੰਡਾ ਕਰਕੇ ਇਸ ਦਾ ਤੁਸੀਂ ਸੇਵਨ ਕਰਨਾ ਹੈ । ਇਸ ਤੋਂ ਇਲਾਵਾ ਜੇਕਰ ਤੁਸੀ ਵਾਲਾ ‘ਚ ਐਲੋਵੀਰਾ ਜੈੱਲ ਲਗਾਉਣੀ ਸ਼ੁਰੂ ਕਰ ਦੇਵੋਗੇ ਤਾ ਵਾਲ ਸਿਲਕੀ ਬਣਨਗੇ । ਜਿੱਥੇ ਤੁਸੀਂ ਆਪਣੇ ਵਾਲਾਂ ਦੇ ਉੱਪਰ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਦਾ ਉਪਯੋਗ ਕਰਕੇ ਬਾਹਰੋਂ ਮਜ਼ਬੂਤੀ ਦੇਵੋਗੇ ੳੁਥੇ ਹੀ ਤੁਸੀਂ ਆਪਣੇ ਖਾਣ ਪੀਣ ਵਿੱਚ ਦਹੀਂ, ਦੁੱਧ, ਮੱਖਣ, ਪਨੀਰ ਅਤੇ ਫਲਾਂ ਨੂੰ ਸ਼ਾਮਲ ਕਰੋਗੇ ਤਾ ਇਸ ਨਾਲ ਵਾਲਾਂ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ ।
ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।