ਵਿਟਾਮਿਨ ਸੀ ਦੀ ਕਮੀ ਹੋਣ ਤੇ ਸਰੀਰ ਵਿੱਚ ਦਿਖਦੇ ਹਨ,ਇਹ ਪੰਜ ਲੱਛਣ-ਨਾ ਕਰੋ ਨਜ਼ਰਅੰਦਾਜ਼

ਕਈ ਵਾਰ ਸਰੀਰ ਵਿੱਚ ਜ਼ਿਆਦਾ ਥਕਾਵਟ , ਸੱਟ ਲੱਗ ਜਾਣ ਦੇ ਕਾਰਨ ਜ਼ਖ਼ਮ ਛੇਤੀ ਨਾ ਭਰਨਾ ਅਤੇ ਇਮਿਊਨਿਟੀ ਕਮਜ਼ੋਰ ਹੋਣ ਆਦਿ ਲੱਛਣਾਂ ਨੂੰ ਜ਼ਿਆਦਾਤਰ ਲੋਕ ਅਵੋਇਡ ਕਰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲੱਛਣ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਦੇ ਹੋ ਸਕਦੇ ਹਨ । ਵਿਟਾਮਿਨ ਸੀ ਇਕ ਐਂਟੀ-ਆਕਸੀਡੈਂਟ ਹੈ , ਜੋ ਸਰੀਰ ਦੇ ਅੰਗਾਂ ਦੀ ਸੁਰੱਖਿਆ ਕਰਦੇ ਹਨ ਪਰ ਸਰੀਰ ਵਿੱਚ ਵਿਟਾਮਿਨ ਸੀ ਖੁਦ ਨਹੀਂ ਬੰਨਦਾ । ਇਸ ਦਾ ਸੇਵਨ ਫੂਡ ਦੇ ਜ਼ਰੀਏ ਕਰਨਾ ਪੈਂਦਾ ਹੈ । ਕਈ ਵਾਰ ਸਰੀਰ ਵਿੱਚ ਇਸ ਦੀ ਕਮੀ ਹੋ ਜਾਂਦੀ ਹੈ । ਜਿਸ ਕਾਰਨ ਵਜ਼ਨ ਤੇਜ਼ੀ ਨਾਲ ਵਧਣ ਦੇ ਨਾਲ ਨਾਲ ਮੋਸਮੀ ਬਿਮਾਰੀਆਂ ਵੀ ਛੇਤੀ ਛੇਤੀ ਹੋ ਜਾਂਦੀਆਂ ਹਨ ।ਅੱਜ ਅਸੀਂ ਤੁਹਾਨੂੰ ਸਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋਣ ਤੇ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਗੇ ।
ਡਰਾਈ ਸਕਿਨ
ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋਣ ਤੇ ਡਰਾਈ ਸਕਿਨ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ । ਕਈ ਵਾਰ ਇਸ ਦੀ ਕਮੀ ਨਾਲ ਸਕਿਨ ਡੈਮੇਜ ਦਿਖਣ ਲੱਗਦੀ ਹੈ , ਅਤੇ ਸਕਿਨ ਤੇ ਝੂਰਿਆਂ ਅਤੇ ਫਾਇਨ ਲਾਇਨ ਦੀ ਸਮੱਸਿਆ ਹੋ ਜਾਂਦੀ ਹੈ । ਵਿਟਾਮਿਨ ਸੀ ਦੀ ਕਮੀ ਦੇ ਕਾਰਨ ਸਕਿਨ ਬੂਝੀ ਜਿਹੀ ਲੱਗਦੀ ਹੈ , ਸਕਿਨ ਵਿੱਚ ਪੋਸ਼ਨ ਦੀ ਕਮੀ ਹੁੰਦੀ ਹੈ ।
ਇਮਿਉਨਟੀ ਨੂੰ ਕਮਜ਼ੋਰ ਕਰੇ
ਵਿਟਾਮਿਨ ਸੀ ਦੀ ਕਮੀ ਦੇ ਕਾਰਨ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ , ਅਤੇ ਸਰੀਰ ਵਿਚ ਬਿਮਾਰੀਆਂ ਲੱਗਣ ਦੀ ਸੰਭਾਵਨਾ ਕਈ ਗੁਣਾਂ ਵਧ ਜਾਂਦੀ ਹੈ । ਇਸ ਵਜ੍ਹਾ ਨਾਲ ਤੁਸੀਂ ਛੇਤੀ ਬਿਮਾਰ ਪੈ ਸਕਦੇ ਹੋ , ਅਤੇ ਸਰੀਰ ਵਿਚ ਇਨਫੈਕਸ਼ਨ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ ।
ਵਜਨ ਵਧਣਾ
ਜੀ ਹਾਂ , ਜੇਕਰ ਤੁਹਾਡਾ ਵੀ ਬਿਨਾਂ ਕਿਸੇ ਕਾਰਨ ਦੇ ਤੇਜ਼ੀ ਨਾਲ ਵਜ਼ਨ ਵੱਧ ਰਿਹਾ ਹੈ , ਤਾਂ ਇਸ ਦੀ ਵਜ੍ਹਾ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋ ਸਕਦੀ ਹੈ । ਵਿਟਾਮਿਨ ਸੀ ਦੀ ਕਮੀ ਦੇ ਕਾਰਨ ਕਈ ਵਾਰ ਵਜ਼ਨ ਵਧਣ ਦੇ ਨਾਲ ਬੈਲੀ ਫੈਟ ਵੀ ਵਧਣ ਲੱਗ ਜਾਂਦਾ ਹੈ ।
ਜ਼ਖ਼ਮ ਛੇਤੀ ਨਾ ਭਰਨਾ
ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਜ਼ਖ਼ਮ ਭਰਣ ਵਿਚ ਵੀ ਸਮਾਂ ਲੱਗ ਸਕਦਾ ਹੈ । ਪਰ ਇਸ ਦੀ ਵਜਾ ਨਾਲ ਸੱਟ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ । ਕਈ ਵਾਰ ਇਹ ਲੱਛਣ ਹੋਣ ਤੇ ਜ਼ਿਆਦਾਤਰ ਲੋਕ ਇਸ ਨੂੰ ਅਵੋਇਡ ਕਰਦੇ ਹਨ । ਜਿਸ ਕਾਰਨ ਪ੍ਰੇਸ਼ਾਨੀ ਵਧ ਸਕਦੀ ਹੈ ।
ਐਨਿਮੀਆ ਦੀ ਸੰਭਾਵਨਾ
ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਸਰੀਰ ਵਿਚ ਹੈ ਐਨਿਮੀਆ ਦੀ ਸੰਭਾਵਨਾ ਵੀ ਹੋ ਸਕਦੀ ਹੈ । ਕਿਉਂਕਿ ਆਇਰਨ ਅਵਸ਼ੋਸ਼ਣ ਵਿੱਚ ਮਦਦ ਕਰਦਾ ਹੈ । ਕਈ ਵਾਰ ਸਰੀਰ ਵਿਚ ਆਇਰਨ ਦੀ ਕਮੀ ਦੇ ਕਾਰਨ ਥਕਾਨ , ਮਾਸਪੇਸ਼ੀਆਂ ਵਿੱਚ ਦਰਦ , ਚੱਕਰ ਆਉਣਾ ਅਤੇ ਵਜ਼ਨ ਘੱਟ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ।ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਤੇ ਇਹ ਲੱਛਣ ਨਜ਼ਰ ਆ ਸਕਦੇ ਹਨ । ਇਹ ਲੱਛਣ ਨਜ਼ਰ ਆਉਂਣ ਤੇ ਤੂਸੀ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।