ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ-ਇਹ 5 ਚੀਜ਼
ਹੱਡੀਆਂ ਨੂੰ ਮਜਬੂਤ ਅਤੇ ਤੰਦਰੁਸਤ ਰੱਖਣ ਦੇ ਲਈ ਕੈਲਸ਼ੀਅਮ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਕੈਲਸ਼ੀਅਮ ਦੀ ਮਾਤਰਾ ਸਰੀਰ ਵਿੱਚ ਸਹੀ ਹੋਣ ਨਾਲ ਮਾਸਪੇਸ਼ੀਆਂ ਦਾ ਦਰਦ ਠੀਕ ਹੁੰਦਾ ਹੈ , ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ , ਅਤੇ ਸਰੀਰ ਤੰਦਰੁਸਤ ਰਹਿੰਦਾ ਹੈ । ਕਈ ਵਾਰ ਵੈਜੀਟੇਰੀਅਨ ਲੋਕਾਂ ਨੂੰ ਇਸ ਗੱਲ ਦੀ ਬਹੁਤ ਪ੍ਰੇਸ਼ਾਨੀ ਹੋ ਜਾਂਦੀ ਹੈ , ਕਿ ਉਹ ਕੈਲਸ਼ੀਅਮ ਵਿੱਚ ਕਿਹੜੀਆ ਚੀਜ਼ਾਂ ਨੂੰ ਸ਼ਾਮਲ ਕਰਨ । ਜ਼ਿਆਦਾਤਰ ਕੈਲਸ਼ੀਅਮ ਦੀ ਮਾਤਰਾ ਨੋਨ ਵੈਜੀਟੇਰੀਅਨ ਚੀਜ਼ਾਂ ਵਿੱਚ ਪਾਈ ਜਾਂਦੀ ਹੈ । ਇਸ ਵਿਚ ਸਰੀਰ ਵਿੱਚ ਕੈਲਸ਼ੀਅਮ ਦੀ ਪੂਰਤੀ ਦੇ ਲਈ ਵੈਜੀਟੇਰੀਅਨ ਲੋਕ ਕੁਝ ਚੀਜ਼ਾਂ ਨੂੰ ਡਾਈਟ ਵਿਚ ਸ਼ਾਮਲ ਕਰ ਸਕਦੇ ਹਨ । ਇਹ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ , ਗਠੀਆ ਅਤੇ ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ।ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਡਾਇਟ ਵਿੱਚ ਫ਼ਾਇਦੇਮੰਦ ਚੀਜ਼ਾਂ ਸ਼ਾਮਲ ਕਰਨ ਬਾਰੇ ਦੱਸਾਂਗੇ ।
ਬਦਾਮ-ਬਦਾਮ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਇਸ ਵਿੱਚ ਫਾਇਬਰ , ਪ੍ਰੋਟੀਨ , ਕੈਲਸ਼ੀਅਮ ਅਤੇ ਆਇਰਨ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ । ਰੋਜ਼ਾਨਾ ਬਦਾਮ ਖਾਣ ਨਾਲ ਮਾਸਪੇਸ਼ੀਆਂ ਦਾ ਦਰਦ ਘੱਟ ਹੋਣ ਦੇ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ , ਅਤੇ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ । ਤੁਸੀਂ ਬਦਾਮ ਨੂੰ ਭਿਉਂ ਕੇ ਜਾਂ ਫਿਰ ਸੁੱਕਾ ਚਬਾ ਕੇ ਖਾ ਸਕਦੇ ਹੋ ।
ਰਾਗੀ ਫੂਡਸ-ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਰਾਗੀ ਨਾਲ ਬਣੀਆਂ ਚੀਜ਼ਾਂ ਨੂੰ ਅਸਾਨੀ ਨਾਲ ਖਾ ਸਕਦੇ ਹੋ । ਰਾਗੀਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ , ਫਾਈਬਰ , ਆਇਰਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ । ਇਸ ਨੂੰ ਖਾਣ ਨਾਲ ਮਾਸਪੇਸ਼ੀਆਂ ਤੰਦਰੁਸਤ ਰਹਿਣ ਦੇ ਨਾਲ ਸਰੀਰ ਦਾ ਦਰਦ ਵੀ ਦੂਰ ਹੁੰਦਾ ਹੈ । ਰਾਗੀ ਫੂਡਸ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ ।
ਪੁੰਗੂਰੀ ਹੋਈ ਮੂੰਗੀ-ਪੁੰਗੂਰੀ ਹੋਈ ਮੂੰਗੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਸਰੀਰ ਵੀ ਲੰਬੇ ਸਮੇਂ ਤੱਕ ਹੈਲਦੀ ਰਹਿੰਦਾ ਹੈ । ਪੁੰਗੂਰੀ ਹੋਈ ਮੂੰਗੀ ਖਾਣ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ , ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ ।
ਅੰਜੀਰ-ਅੰਜੀਰ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਵਿੱਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਦੇ ਨਾਲ ਸਾਈਬਰ ਅਤੇ ਪ੍ਰੋਟੀਨ ਵੀ ਪਾਇਆ ਜਾਂਦਾ ਹੈ । ਅੰਜ਼ੀਰ ਖਾਣ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ਵੀ ਹੈਲਦੀ ਰਹਿੰਦਾ ਹੈ । ਅੰਜ਼ੀਰ ਖਾਣ ਨਾਲ ਕਬਜ਼ ਦੀ ਪ੍ਰੇਸ਼ਾਨੀ ਅਸਾਨੀ ਨਾਲ ਦੂਰ ਹੁੰਦੀ ਹੈ । ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦਾ ਹੈ ।
ਆਂਵਲਾ-ਆਂਵਲਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਫਾਇਬਰ , ਕੈਲਸ਼ੀਅਮ , ਆਇਰਨ ਅਤੇ ਓਮੇਗਾ-3 ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ । ਆਂਵਲੇ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਸਰੀਰ ਵਿੱਚ ਮੋਸਮੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ । ਇਸ ਦੇ ਸੇਵਨ ਨਾਲ ਓਸਟੀਓਪੋਰੋਸਿਸ ਅਤੇ ਅਥਰਾਇਟਿਸ ਵਰਗੀਆਂ ਬਿਮਾਰੀਆਂ ਤੋਂ ਆਰਾਮ ਮਿਲਦਾ ਹੈ ।ਹੱਡੀਆਂ ਨੂੰ ਮਜਬੂਤ ਰੱਖਣ ਦੇ ਲਈ ਤੁਸੀਂ ਇਨ੍ਹਾਂ ਵੈਜੀਟੇਰੀਅਨ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ । ਪਰ ਤੁਸੀਂ ਧਿਆਨ ਰੱਖੋ , ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਤੁਸੀਂ ਡਾਕਟਰ ਨੂੰ ਪੁੱਛ ਕੇ ਇਸ ਦਾ ਸੇਵਨ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।