ਦਿਲ ਵਿੱਚ ਸੋਜ ਹੋਣ ਤੇ ਦਿਖਦੇ ਹਨ,ਇਹ 7 ਲੱਛਣ,ਜਾਣੋ ਬਚਣ ਦਾ ਤਰੀਕਾ

ਕਈ ਲੋਕ ਅਕਸਰ ਸੀਨੇ ਵਿਚ ਦਰਦ , ਸੀਨੇ ਵਿੱਚ ਜਲਣ ਅਤੇ ਸਾਹ ਲੈਣ ਵਿਚ ਤਕਲੀਫ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ । ਪਰ ਹਰ ਵਾਰ ਇਹ ਸਿਰਫ ਪੇਟ ਜਾਂ ਫੇਫੜਿਆਂ ਨਾਲ ਜੁੜੀ ਸਮੱਸਿਆਵਾਂ ਦੇ ਕਾਰਨ ਨਹੀਂ ਹੁੰਦਾ , ਬਲਕਿ ਇਹ ਕੁਝ ਮਾਮਲਿਆਂ ਵਿਚ ਹਾਰਟ ਸਿਹਤ ਠੀਕ ਨਾ ਹੋਣ ਦੇ ਕਾਰਨ ਵੀ ਹੋ ਸਕਦਾ ਹੈ । ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿਲ ਵਿੱਚ ਸੋਜ ਦਾ ਸੰਕੇਤ ਵੀ ਹੋ ਸਕਦੀਆਂ ਹਨ । ਹਾਰਟ ਵਿਚ ਸੋਜ ਦੀ ਸਮੱਸਿਆ ਨੂੰ ਮੈਡੀਕਲ ਭਾਸ਼ਾ ਵਿਚ ਮਾਇਓਕਾਡ੍ਰਿਟਿਸ ਕਿਹਾ ਜਾਂਦਾ ਹੈ । ਇਸ ਸਥਿਤੀ ਵਿੱਚ ਹਾਰਟ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਆ ਜਾਂਦੀ ਹੈ । ਜੋ ਹਾਰਟ ਨਾਲ ਜੁੜੀ ਇੱਕ ਗੰਭੀਰ ਸਮੱਸਿਆ ਹੈ , ਕਿਉਂਕਿ ਹਾਰਟ ਵਿੱਚ ਸੋਜ ਹੋਣ ਤੇ ਹਾਰਟ ਸੰਬੰਧੀ ਰੋਗਾਂ ਦਾ ਜੋਖ਼ਿਮ ਬਹੁਤ ਵਧ ਜਾਂਦਾ ਹੈ । ਇਹ ਹਾਰਟ ਫੇਲਿਅਰ , ਦਿਲ ਦਾ ਦੌਰਾ ਅਤੇ ਸਟਰੋਕ , ਅਨਿਯਮਿਤ ਹਾਰਟ ਬੀਟ ਜਾਂ ਦਿਲ ਦੀ ਧੜਕਣ ਨਾਰਮਲ ਤੋ ਤੇਜ਼ ਹੋਣਾ ਆਦਿ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ । ਇਸ ਲਈ ਇਸ ਤੋਂ ਬਚਾਅ ਬਹੁਤ ਜ਼ਰੂਰੀ ਹੈ ।

ਜਾਣੋ ਦਿਲ ਵਿਚ ਸੋਜ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ-ਦਿਲ ਵਿਚ ਸੋਜ ਹੋਣ ਤੇ ਸਾਡੇ ਸਰੀਰ ਵਿਚ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਦਿਲ ਵਿਚ ਸੋਜ ਹੋਣ ਤੇ ਸਾਡੇ ਸਰੀਰ ਵਿੱਚ ਇਹ ਲੱਛਣ ਦਿਖਾਈ ਦਿੰਦੇ ਹਨ ।ਥਕਾਨ ਮਹਿਸੂਸ ਹੋਣਾ ।ਚੱਕਰ ਆਉਣਾ , ਤੁਹਾਨੂੰ ਬੇਹੋਸ਼ੀ ਜਿਹਾ ਵੀ ਮਹਿਸੂਸ ਹੋ ਸਕਦਾ ਹੈ ।ਸਰੀਰ ਦੇ ਹੋਰ ਅੰਗਾਂ ਵਿਚ ਸੋਜ ਖ਼ਾਸ ਕਰਕੇ ਲੱਤਾਂ , ਗਿੱਟਿਆਂ ਅਤੇ ਪੈਰਾਂ ਵਿਚ ਸੋਜ ।ਛਾਤੀ ਅਤੇ ਸੀਨੇ ਵਿੱਚ ਦਰਦ ਦੀ ਸਮੱਸਿਆ ।ਦਿਲ ਦੀ ਧੜਕਣ ਵਧਣਾ ਜਾਂ ਨਾਰਮਲ ਨਾਂ ਹੋਣਾ ।ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਣਾ , ਖ਼ਾਸ ਕਰਕੇ ਆਰਾਮ ਅਤੇ ਫਿਜ਼ੀਕਲ ਐਕਟੀਵਿਟੀ ਦੇ ਦੌਰਾਨ ।ਕੁਝ ਵਾਇਰਲ ਸੰਕਰਮਣ ਜਾਂ ਫਲੂ ਦੇ ਲੱਛਣ , ਜਿਵੇਂ ਬੁਖਾਰ , ਗਲੇ ਵਿੱਚ ਖਰਾਸ਼ ।ਤੁਹਾਨੂੰ ਸਰੀਰ , ਜੋੜਾਂ ਵਿੱਚ ਦਰਦ ਅਤੇ ਸਿਰਦਰਦ ਦੀ ਸਮੱਸਿਆ ਦਾ ਵੀ ਅਨੁਭਵ ਹੋ ਸਕਦਾ ਹੈ ।

ਜਾਣੋ ਹਾਰਟ ਵਿਚ ਸੋਜ ਕਿਉਂ ਹੁੰਦੀ-ਦਿਲ ਵਿੱਚ ਸੋਜ ਦੇ ਕਾਰਨ ਕਈ ਹੋ ਸਕਦੇ ਹਨ । ਵਾਇਰਲ ਅਤੇ ਸਭ ਮੌਸਮੀ ਸੰਕਰਮਣ , ਕੁਝ ਦਵਾਈਆਂ ਅਤੇ ਕੈਮੀਕਲ ਆਦਿ ਦੇ ਕਾਰਨ ਹਾਰਟ ਵਿੱਚ ਸੋਜ ਹੋ ਸਕਦੀ ਹੈ । ਕਿਉਂਕਿ ਇਹ ਸਾਡੀ ਪੂਰੇ ਸਰੀਰ ਵਿੱਚ ਸੋਜ ਦਾ ਕਾਰਨ ਬਣਦੇ ਹਨ । ਹਾਰਟ ਵਿੱਚ ਸੋਜ ਜਾਂ ਮਾਇਓਕਾਰਡਿਟਿਸ ਦਾ ਕੋਈ ਨਿਸ਼ਚਿਤ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ , ਹਾਲਾਂਕਿ ਇਸ ਦੇ ਕੁਝ ਸਭਾਵਿਤ ਕਾਰਨ ਹੋ ਸਕਦੇ ਹਨ ਜਿਵੇਂ –ਜਿਨ੍ਹਾਂ ਵਿਚ ਕੋਵਿਡ ,ਐੱਨਡਿਨੋਵਾਇਰਸ , ਹੈਪੇਟਾਇਟਿਸ , ਹਰਪੀਜ਼ ਸਿੰਪਲੈਕਸ ਵਾਇਰਸ ਅਤੇ ਪਾਰਵੋ ਵਾਇਰਸ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ ਈਕੋ ਵਾਇਰਸ , ਮੋਨੋਨਿਊਕੀਲਓਸਿਸ , ਐਚ ਆਈ ਵੀ ਆਦਿ ਦੇ ਕਾਰਨ ਵੀ ਦਿਲ ਵਿੱਚ ਸੋਜ ਹੋ ਸਕਦੀ ਹੈ ।ਕੁਝ ਬੈਕਟੀਰੀਆ ਜਿਵੇਂ ਸੈਟੇਫਿਲੋਕੋਕਸ , ਸਟਰੈਪਟੋਕੋਕਸ ਵੀ ਸੋਜ ਨੂੰ ਟ੍ਰਿਗਰ ਕਰਦੇ ਹਨ ।ਟ੍ਰਿਪੈਨੋਸੋਮਾ ਕ੍ਰਉਜ ਅਤੇ ਟਾਕਸੋਪਲਾਜਮਾ ਵਰਗੇ ਪਰਜੀਵੀ ਦਿਲ ਵਿੱਚ ਸੋਜ ਦਾ ਕਾਰਨ ਬਣ ਸਕਦੇ ਹਨ ।ਫੰਗਲ ਸੰਕਰਮਣ ਦੇ ਕਾਰਨ ਵੀ ਦਿਲ ਵਿੱਚ ਸੋਜ ਹੋ ਸਕਦੀ ਹੈ ।ਐਂਟੀਬਾਇਓਟਿਕਸ ਵਰਗੇ ਪੇਨਿਸਿਲਿਨ ਅਤੇ ਸਲਫੋਨਾਮਾਈਡ ਵਰਗੀਆਂ ਦਵਾਈਆਂ ।

ਜਾਣੋ ਹਾਰਟ ਵਿੱਚ ਸੋਜ ਤੋਂ ਕਿਵੇਂ ਬਚਿਆ ਜਾ ਸਕਦਾ-ਵੈਸੇ ਤਾਂ ਦਿਲ ਵਿੱਚ ਸੋਜ ਨੂੰ ਰੋਕਣ ਦੇ ਲਈ , ਕੋਈ ਇਸ ਤੋਂ ਬਚਣ ਦੇ ਲਈ ਕੋਈ ਵਿਸ਼ਿਟ ਉਪਾਅ ਨਹੀਂ ਹੈ , ਪਰ ਤੁਸੀਂ ਸੰਕਰਮਣ ਤੋਂ ਬਚਣ ਦੇ ਲਈ ਕੁਝ ਜ਼ਰੂਰੀ ਕਦਮ ਉਠਾ ਸਕਦੇ ਹੋ ।ਬੀਮਾਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ , ਜੋ ਪਹਿਲਾਂ ਤੋਂ ਹੀ ਕਿਸੇ ਸੰਕਰਮਣ ਨਾਲ ਪੀੜਿਤ ਹਨ ।ਖਾਣ ਪਾਨ ਦਾ ਧਿਆਨ ਰਖੋ ।ਰੋਜ਼ਾਨਾ ਐਕਸਰਸਾਈਜ਼ ਕਰੋ ।ਸਾਹ ਸਬੰਧੀ ਐਕਸਰਸਾਈਜ਼ ਅਤੇ ਯੋਗ ਦਾ ਅਭਿਆਸ ਕਰੋ ।ਜਾਣਕਾਰੀ ਵਧ ਤੋਂ ਵਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

Leave a Comment

Your email address will not be published. Required fields are marked *