ਘਰ ਦਾ ਕੋਈ ਇੱਕ ਮੈਂਬਰ ਦਿਨ ਚ ਇੱਕ ਵਾਰ ਇਹ ਪਾਠ ਕਰ ਲਵੋ ਘਰ ਚ ਸਾਰੇ ਦੁੱਖ ਕਲੇਸ ਖਤਮ ਹੋ ਜਾਣੇ ਅਜ਼ਮਾ ਲਵੋ

ਜੇਕਰ ਘਰ ਦੇ ਵਿੱਚੋਂ ਕੋਈ ਵੀ ਮੈਂਬਰ ਜੇ ਪਾਠ ਕਰਦਾ ਤੇ ਬਾਕੀ ਮੈਂਬਰਾਂ ਦੀ ਸਥਿਤੀ ਕਿਵੇਂ ਸਬਰ ਸਕਦੀ ਹੈ ਬੇਨਤੀਆਂ ਆਪਾਂ ਸਮਝਾਂਗੇ ਸੋ ਪਹਿਲਾਂ ਤਾਂ ਇਹ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਆਪਾਂ ਉਦਾਹਰਣ ਪੜ੍ਹਦੇ ਹਾਂ ਪਾਤਸ਼ਾਹ ਕਹਿੰਦੇ ਨੇ ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ਗੁਰੂ ਦੀ ਮੱਤ ਲੈ ਕੇ ਕਦੇ ਪਰਮਾਤਮਾ ਦਾ ਨਾਮ ਸਾਹ ਭੁੱਲੇ ਨਾਮ ਦੀ ਬਰਕਤ ਆਵੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਦਰ ਤੇ ਇੱਜਤ ਪ੍ਰਾਪਤ ਕਰੀਏ ਦਰਗਾਹ ਵਿੱਚ ਵੀ ਤੇ ਇੱਥੇ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇਹ ਕਿਵੇਂ ਹੋਵੇਗਾ ਅੰਤਰ ਸ਼ਬਦ ਨਿਧਾਨ ਹੈ ਮਿਲਿ ਆਪਿ ਗਵਾਈਐ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਰੂਪ ਖਜ਼ਾਨਾ ਛੁਪਿਆ ਹੋਇਆ ਹੈ

ਨਾ ਉਹ ਪ੍ਰਭੂ ਨੂੰ ਮਿਲ ਪੈਂਦਾ ਤੇ ਮਿਲ ਕੇ ਆਪ ਭਾਵ ਆਪ ਗਵਾ ਲੈਂਦਾ ਆਪਣਾ ਆਪਾ ਗਵਾ ਲੈਂਦਾ ਹਉਮੈ ਦੀ ਭਾਵਨਾ ਜਿਹੜੀ ਹੈ ਉਹ ਗੁੰਮ ਜਾਂਦੀ ਹੈ ਗੁਰੂ ਦੀ ਬਾਣੀ ਜਿਹੜੇ ਪੜ੍ਹਦੇ ਆ ਨਾ ਨਿਤਨੇਮ ਕਰਦੇ ਆ ਤੇ ਪਿਆਰਿਓ ਉਹਨਾਂ ਦਾ ਸਰੂਰ ਹੀ ਵੱਖਰਾ ਹੁੰਦਾ ਉਹ ਤਾਂ ਫਿਰ ਇਹੋ ਜਿਹੇ ਤਰੀਕੇ ਨਾਲ ਜੁੜਦੇ ਨੇ ਇਹੋ ਜਿਹੀ ਮਨ ਦੇ ਵਿੱਚ ਭਾਵਨਾ ਬਣਦੀ ਹੈ ਇਹੋ ਜਿਹੀ ਮਨ ਦੇ ਵਿੱਚ ਜਿਹੜੀ ਸਥਿਤੀ ਬਣਦੀ ਹ ਤੇ ਫਿਰ ਆਪ ਕਹਿੰਦੇ ਨੇ ਬਿਨ ਹਰਿ ਭਜਨ ਨਾਹੀ ਛੁਟਕਾਰਾ ਮੇਰਾ ਤੇਰੇ ਤੋਂ ਬਿਨਾਂ ਛੁਟਕਾਰਾ ਨਹੀਂ ਹੈਗਾ ਮੇਰਾ ਛੁਟਕਾਰਾ ਨਹੀਂ ਤੇ ਮੈਂ ਬੇਨਤੀ ਕਰਾਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਉਹ ਲੋਕ ਸਮਝਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਜਾਣੂ ਨੇ ਜਿਹੜੇ ਪੜ੍ਹਦੇ ਨੇ ਇਹਦੀ ਮਹਿਮਾ ਤੇ ਪਿਆਰਿਓ ਪਾਤਸ਼ਾਹ ਨੇ ਇਸੇ ਕਰਕੇ ਸਮਝਾਇਆ ਵੀ ਸਤਿਗੁਰ ਕਹਿੰਦੇ ਨੇ ਜੇ ਇਕ ਵੀ ਪ੍ਰਾਣੀ ਨਿਤਨੇਮ ਕਰਦਾ ਨਾ ਘਰ ਦੇ ਵਿੱਚ ਉਹ ਇੱਕ ਵੀ ਪਾਠ ਕਰਦਾ

ਤੇ ਉਹ ਬਾਕੀਆਂ ਨੂੰ ਵੀ ਤਾਰ ਕੇ ਲੈ ਜਾਂਦਾ ਨਾ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਪਾਤਸ਼ਾਹ ਕਹਿੰਦੇ ਇਹ ਨਾਨਕ ਦੇ ਨਾਮ ਦਾ ਜਹਾਜ ਹੈ ਜਿਹੜਾ ਇਹਦੇ ਵਿੱਚ ਸਵਾਰ ਹੁੰਦਾ ਤੇ ਸਤਿਗੁਰੂ ਉਹਨੂੰ ਪਾਰ ਲਾ ਕੇ ਲੈ ਜਾਂਦੇ ਨੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਉਹਦਾ ਭਾਰ ਉਤਾਰਾ ਪਤਾ ਕਿਹੜੇ ਹਿਸਾਬ ਨਾਲ ਹੁੰਦਾ ਸਤਿਗੁਰੂ ਉਹਨੂੰ ਪਾਰ ਕਰਦੇ ਨੇ ਪਾਰ ਤੋਂ ਭਾਵ ਉਹਦੇ ਉੱਤੇ ਇਹੋ ਜਿਹੀ ਮਿਹਰ ਕਰਦੇ ਨੇ ਇਹੋ ਜਿਹੀ ਕਿਰਪਾ ਕਰਦੇ ਨੇ ਤੇ ਉਹ ਬੰਦਾ ਖੁਦ ਜਿਹੜਾ ਹੈ ਇਹ ਸੰਸਾਰ ਤੋਂ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਤੇ ਪਿਆਰਿਓ ਜਿਹੜਾ ਗੁਰੂ ਦੀ ਬਾਣੀ ਨੂੰ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦਾ ਤੇ ਉਹ ਦੂਜਿਆਂ ਨੂੰ ਵੀ ਸਵਾਰ ਕੇ ਲੈ ਜਾਂਦਾ ਨਾਨਕ ਨਾਮ ਜਹਾ ਇਹ ਨਾਮ ਦਾ ਜਹਾਜ ਹੈ ਇਹ ਨਾਮ ਦਾ ਜਹਾਜ ਬਣਿਆ ਹੋਇਆ ਤੇ ਨਾਨਕ ਦੇ ਨਾਮ ਦਾ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜਿਹੜਾ ਇਸ ਪਾਰ ਤੋਂ ਪਰਲੇ ਪਾਰ ਲੈ ਕੇ ਜਾਂਦਾ ਸਮਝਿਆ ਕਰੋ ਡੁੰਘਾਈ ਦੇ ਅਰਥਾਂ ਨੂੰ ਡੁੰਗਾਈ ਦੇ ਸ਼ਬਦਾਂ ਨੂੰ ਪੜਿਆ ਕਰੋ ਪਿਆਰਿਓ ਵਿਚਾਰਿਆ ਕਰੋ

ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਚਲੋ ਸਤਿਗੁਰ ਨੇ ਆਪ ਹੀ ਕਰਾਈਆਂ ਨੇ ਕਿ ਜਿਹੜਾ ਨਾਨਕ ਦੇ ਜਹਾਜ ਦੇ ਵਿੱਚ ਸਵਾਰ ਹੋ ਗਿਆ ਨਾ ਪਾਤਸ਼ਾਹ ਦੇ ਜਹਾਜ ਵਿੱਚ ਸਵਾਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਯਾਦ ਰੱਖਿਓ ਪਿਆਰਿਓ ਉਹਦਾ ਫਿਰ ਕਈਆਂ ਨੂੰ ਤਾਰ ਕੇ ਲੈ ਜਾਏਗਾ। ਆਪਾਂ ਆਮ ਧਾਰਨਾ ਵਿੱਚ ਪੜ੍ਹਦੇ ਆ ਨਾ ਆਪ ਤਰ ਕੇ ਕਈਆਂ ਨੂੰ ਲੈ ਕੇ ਤਾਰ ਕੇ ਕੀ ਉਹ ਆਪ ਤਰੇ ਉਹ ਹੋਰ ਨੂੰ ਤਾਰ ਕੇ ਲੈ ਗਏ ਹੁਣ ਗੁਰਬਾਣੀ ਕਹਿੰਦੀ ਹ ਜੋ ਆਪ ਜਪੈ ਅਵਰਹ ਨਾਮੁ ਜਪਾਵੈ ਕਹਿੰਦੇ ਜਿਹੜਾ ਆਪ ਜਪਦਾ ਉਹ ਹੋਰਾਂ ਨੂੰ ਜਪਾਉਂਦਾ ਉਹ ਆਪ ਤੇ ਤਰਦਾ ਹੀ ਤਰਦਾ ਉਹ ਦੂਜਿਆਂ ਨੂੰ ਵੀ ਤਾਰ ਕੇ ਲੈ ਜਾਂਦਾ ਕਹਿਣ ਤੋਂ ਭਾਵ ਇਹ ਇੱਕ ਇਹੋ ਜਿਹੀ ਸਥਿਤੀ ਹੈ ਪਿਆਰਿਓ ਜੇਕਰ ਇੱਕ ਬੰਦਾ ਘਰ ਦੇ ਵਿੱਚੋਂ ਨਿਤਨੇਮ ਕਰ ਰਿਹਾ ਪਾਠ ਕਰਦੇ ਆ ਉਹਦਾ ਸਾਥ ਦਿਓ ਸਾਵਧਾਨ ਰਹੋ ਕਿ ਉਹਦੇ

ਪਾਠ ਦੇ ਵਿੱਚ ਉਹਦੇ ਨਿਤਨੇਮ ਵਿੱਚ ਵਿਘਨ ਨਾ ਪੈ ਜਾਏ ਕੋਸ਼ਿਸ਼ ਕਰੋ ਆਪ ਵੀ ਕਰਨ ਦੀ ਇਹ ਨਾ ਹੋਵੇ ਇੱਕ ਬੰਦੇ ਨੂੰ ਅਸੀਂ ਕਮੀ ਲਾਈ ਰੱਖ ਤੂੰ ਨਿਤਨੇਮੀ ਕਰੀ ਜਾਣਾ ਅਸੀਂ ਆਪਦੇ ਕੰਮ ਕਰੀਏ ਨਾ ਨਾ ਜੇ ਉਹ ਕਰ ਰਿਹਾ ਉਹਦੇ ਵਿੱਚ ਵਿਘਨ ਨਾ ਪਵੇ ਧਿਆਨ ਰੱਖੋ ਤੇ ਆਪ ਵੀ ਕਰਨ ਦੀ ਕੋਸ਼ਿਸ਼ ਕਰੋ ਆਮ ਤੌਰ ਤੇ ਅਜਿਹੀ ਹੁੰਦਾ ਨਾ ਪਾਠ ਕਰਾਤਾ ਪਾਠ ਕਰਾਤਾ ਪਾਠ ਕਰਾਤਾ ਕਿ ਪਾਠ ਦਾ ਠੇਕਾ ਦੇਤਾ ਮੈਨੂੰ ਕਈ ਵਾਰੀ ਇਦਾਂ ਹੀ ਫੀਲ ਹੁੰਦਾ ਪਤਾ ਕੀ ਕਿਹਾ ਜਾਂਦਾ ਭਾਈ ਸਾਹਿਬ ਜੀ ਪਾਠ ਕਰਾਤਾ ਭੋਗ ਪਾ ਦਿਓ ਜੀ ਸਾਡਾ ਪਾਠ ਪ੍ਰਕਾਸ਼ ਕਰ ਦਿਓ ਜੀ ਭੇਟਾ ਅਸੀਂ ਤੁਹਾਨੂੰ ਆਨਲਾਈਨ ਕਰਤੀ ਚਲੋ ਜੀ ਪਾਠ ਪ੍ਰਕਾਸ਼ ਹੋ ਗਿਆ ਨਾ ਪ੍ਰਕਾਸ਼ ਤੇ ਆਏ ਨਾ ਮਧ ਤੇ ਆਏ ਨਾ ਭੋਗ ਤੇ ਆਏ ਉਹ ਭਾਈ ਸਾਹਿਬ ਜੀ ਪਹੁੰਚੇ ਨਹੀਂ ਗਿਆ ਭੋਗ ਤੇ ਚਲੋ ਐ ਕਰਿਓ ਤੁਸੀਂ ਸਾਨੂੰ ਹੁਕਮਨਾਮਾ ਸਾਹਿਬ

ਉਹ ਜਿਹਨੇ ਪੂਰੀ ਬਾਣੀ ਜਿਹਨੇ ਪ੍ਰਕਾਸ਼ ਤੋਂ ਲੈ ਕੇ ਭੋਗ ਤੱਕ ਟੈਂਸ਼ਨ ਨਹੀਂ ਲਈ ਕਿ ਹੁਣ ਇੱਕ ਹੁਕਮਨਾਮਾ ਸਾਹਿਬ ਸੁਣ ਕੇ ਉਸ ਬੰਦੇ ਦਾ ਪਾਰ ਉਤਾਰਾ ਹੋ ਜਾਗਾ ਹੁਕਮਨਾਮੇ ਦੀ ਬੜੀ ਟੈਨਸ਼ਨ ਰਹਿੰਦੀ ਆ ਭਾਈ ਸਾਹਿਬ ਜੀ ਹੁਕਮਨਾਮਾ ਭੇਜ ਦੋ ਸਾਡੇ ਅਖੰਡ ਪਾਠ ਦਾ ਬੜੀ ਹੈਰਾਨਗੀ ਹੁੰਦੀ ਹ ਵੀ ਪਖੰਡ ਵਾਟ ਤੇ ਆ ਕੇ ਨਹੀਂ ਖੜਿਆ ਤੇ ਸਾਡਾ ਕਹਿੰਦਾ ਤੇ ਅਖੰਡ ਪਾਠ ਦਾ ਭੋਗ ਇਹਨਾਂ ਨੇ ਨਾ ਪਵਾਇਆ ਨਾ ਕੋਈ ਸੇਵਾ ਕੀਤੀ ਨਾ ਗ੍ਰੰਥੀ ਸਿੰਘਾਂ ਦੀ ਸੇਵਾ ਕੀਤੀ ਤੇ ਨਾ ਕੁਝ ਹੋਰ ਕੀਤਾ ਤੇ ਇਹਦਾ ਸਿੱਧਾ ਇਦਾਂ ਹੋ ਗਿਆ ਵੀ ਤਾਂ ਜਿਵੇਂ ਆਪਾਂ ਮਿਸਤਰੀਆਂ ਨੂੰ ਕੰਮ ਦੇਤਾ ਵੀ ਤੁਸੀਂ ਕੰਮ ਕਰ ਦੋ ਅਸੀਂ ਬਾਅਦ ਚ ਆ ਕੇ ਚੈੱਕ ਕਰ ਲਾਂਗੇ ਵੀ ਅਖੰਡ ਪਾਠ ਹੋ ਗਿਆ ਬਾਅਦ ਚ ਆ ਕੇ ਦੇਖ ਲਾਂਗੇ ਵੀ ਹਾਂ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਪਰ ਨਾਮ ਕਰਤਾ ਜੀ ਅਸੀਂ ਪਾਠ ਕਰਾਤਾ ਕੀ ਫਾਇਦਾ ਹੋਇਆ ਇਹੋ ਜਿਹੇ ਪਾਠ ਦਾ ਚਲੋ ਖੈਰ ਮੈਂ ਵਿਸ਼ੇ ਚੋਂ ਨਿਕਲ ਕੇ ਬੇਨਤੀ ਕੀਤੀ ਹ ਪਿਆਰਿਓ ਇਹ ਪਾਠ ਕਰਾਉਣਾ ਤੇ ਪਾਠ ਦੇ ਕੋਲੇ ਵੀ ਖੜੋ ਸੇਵਾ ਕਰੋ

ਤੇ ਆਪ ਬਾਣੀ ਸੁਣੋ ਤਾਂ ਪੈਣਾ ਪਾਠ ਕਰਾਏ ਦਾ ਇਦਾਂ ਕੋਈ ਫਾਇਦਾ ਨਹੀਂ ਹੈਗਾ ਭਾਵੇਂ ਤੁਸੀਂ 101 ਪਾਠ ਕਰਾ ਦੋ ਮੇਰੇ ਤੋਂ ਲਿਖ ਕੇ ਲੈ ਲਓ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਬੇਨਤੀ ਕਰਾਂ ਵੀ ਜੇਕਰ ਅਸੀਂ ਇਦਾਂ ਕਰਾਂਗੇ ਵੀ ਘਰ ਚੋਂ ਇੱਕੋ ਜੀ ਨੂੰ ਟੰਗੀ ਰਖਾ ਕੋਈ ਤੂੰ ਨਿਤਨੇਮੀ ਕਰੀ ਚੱਲ ਸਾਡੇ ਪਾਪ ਧੁਲ ਜਾਣਗੇ ਨਾ ਨਾ ਐ ਨਹੀਂ ਕਹਿਣ ਤੋਂ ਭਾਵ ਵੀ ਜੇ ਉਹ ਨਿਤਨੇਮ ਕਰਦਾ ਸੀ ਸਾਵਧਾਨੀ ਵਰਤ ਰਿਹਾ ਉਹਨੂੰ ਵੇਖ ਕੇ ਸਾਨੂੰ ਰੰਗ ਚੜੇਗਾ ਰੰਗ ਲੱਗੇਗਾ ਸਾਨੂੰ ਹੌਲੀ ਹੌਲੀ ਉਹਦੇ ਵਰਗਾ ਬਣਨ ਨੂੰ ਮਨ ਕਰੇਗਾ ਕਦੇ ਨਾ ਕਦੇ ਮਨ ਚ ਖਿਆਲ ਹੈਗਾ ਮਨਾ ਇਹਦੇ ਵਰਗਾ ਬਣ ਜਾ ਇਹਦਾ ਪ੍ਰਭਾਵ ਕਬੂਲਦਾ ਫਿਰ ਇਹਦੀ ਵਰਗਾ ਬਣ ਜਾ ਕਿੰਨੀ ਕ ਦੇਰ ਐ ਕਰੇਗਾ ਅਰਸ਼ ਨੇ ਕਿਹਾ ਸਿੱਖ ਸਿੱਖ ਦਾ ਅਰਥ ਹੈ ਵੀ ਸਿੱਖਦੇ ਰਹਿਣਾ ਸਿੱਖ ਦਾ ਅਰਥ ਸਿਖਾਉਂਦੇ ਰਹਿਣਾ ਸਿੱਖ ਦਾ ਅਰਥ ਹੈ ਵੀ ਸਿੱਖਾ ਤੇਰਾ ਜੀਵਨ ਇਹੋ ਜਿਹਾ ਹੋਵੇ ਫੁੱਲਾਂ ਵਰਗਾ ਬਿਨਾਂ ਕਿਸੇ ਭੇਦ ਭਾਵ ਦੇ ਤੂੰ ਹਰ ਇੱਕ ਨੂੰ ਸੁਗੰਧੀ ਦੇਵੇਂ ਹਰ ਇੱਕ ਨੂੰ ਚੰਗਾ ਲੱਗੇ ਕਹਿਣ ਤੋਂ ਭਾਵ ਜਿੱਥੋਂ ਤੂੰ ਲੰਘ ਜਾਏ

ਨਾ ਤੇ ਉਥੋਂ ਫਿਰ ਗੱਲ ਹੋਵੇ ਵੀ ਹਾਂ ਗੁਰੂ ਕਾ ਸਿੱਖ ਲੰਘਿਆ ਬਈ ਇਥੋਂ ਇਹਦੇ ਵਰਗਾ ਬਣਨਾ ਆਪਾਂ ਕਹਿਣ ਤੋਂ ਭਾਵ ਖੁਸ਼ਬੋ ਖਡਾਉਣਾ ਜਾਵੇ ਖੁਸ਼ਬੂ ਕਹਿੰਦੇ ਤੇਰੇ ਨਾਮ ਦੀ ਖੁਸ਼ਬੂ ਤੇਰੇ ਚਿਹਰੇ ਦੀ ਤੇ ਜਿਹੜੇ ਗੁਰਬਾਣੀ ਪੜ੍ਦੇ ਉਹਨਾਂ ਦੇ ਚਿਹਰੇ ਪਤਾ ਕਿਵੇਂ ਦਗਦਾ ਕਰਦੇ ਹੁੰਦੇ ਆ ਭੁੱਖਲੇ ਨਹੀਂ ਹੁੰਦੇ ਉਹਨਾਂ ਨੂੰ ਦੇਖ ਕੇ ਸਾਡੇ ਵਾਲੇ ਕਈ ਆਮ ਤੌਰ ਤੇ ਵੇਖੋ ਉਹਨਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਵੇਂ ਨਸ਼ਿਆਂ ਕਰਕੇ ਇਹਨਾਂ ਨੇ ਆਪਣੀਆਂ ਸਿਹਤਾਂ ਗਾਲੀਆਂ ਨੇ ਕਿੱਦਾਂ ਪੁੱਛੋ ਸਾਰੇ ਤੁਸੀਂ ਵੇਖੋ ਸਾਰੇ ਦੇਖਦੇ ਹੀ ਹੋ ਇਸ ਕਰਕੇ ਇੱਕ ਮੈਂਬਰ ਵੀ ਘਰ ਦਾ ਜੇ ਨਿਤਨੇਮ ਕਰ ਰਿਹਾ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਤੇ ਯਾਦ ਰੱਖੋ ਉਹਨਾਂ ਨੂੰ ਉਹ ਜਹਾਜ ਚਾੜ ਲਏਗਾ ਮਨ ਕਰ ਜਾਏਗਾ ਕਦੇ ਨਾ ਕਦੇ ਗੁਰੂ ਦੀ ਕਿਰਪਾ ਹੋਏਗੀ ਵੀ ਮਨਾ ਇੱਕ ਪਾਸੇ ਨੂੰ ਤੁਰ ਪਈ ਹੁਣ ਜੇ ਪੰਜ ਜੀ ਨੇ ਪੰਜਾਂ ਦੇ ਮੂੰਹ ਵੱਖ ਵੱਖ ਨੇ ਕੋਈ ਕਿਹੜੇ ਡੇਰੇ ਤੇ ਜਾਂਦਾ ਕੋਈ ਕਿਹੜੇ ਤੇ ਜਾਂਦਾ ਇਸ ਕਰਕੇ ਇੱਕ ਬਣੋ ਇੱਕ ਦੇ ਲੜ ਲੱਗੋ ਇਕ ਓਕਾਰ ਦੀ ਅਹਿਮੀਅਤ ਨੂੰ ਸਮਝੋ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਈ ਇਧਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Comment

Your email address will not be published. Required fields are marked *