ਕੁੰਭ ਰਾਸ਼ੀ ‘ਚ ਹੋਵੇਗਾ ਸ਼ਨੀ ਦਾ ਗੋਚਰ-ਜਾਣੋ 30 ਸਾਲਾਂ ਬਾਅਦ ਬਦਲੇਗੀ ਕਿਸਦੀ ਕਿਸਮਤ

ਸ਼ਨੀ ਦੇਵ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਰਹੇ ਹਨ। ਜਦੋਂ ਸ਼ਨੀ ਕੁੰਭ ਰਾਸ਼ੀ ਯਾਨੀ ਗਿਆਰਵੇਂ ਘਰ ਵਿੱਚ ਗੋਚਰ ਕਰਦਾ ਹੈ ਤਾਂ ਲਾਭ ਦੀ ਸਥਿਤੀ ਬਣ ਜਾਂਦੀ ਹੈ। ਸ਼ਨੀ ਕੁੰਭ ਦਾ ਸੁਆਮੀ ਗ੍ਰਹਿ ਹੈ। ਅਜਿਹੀ ਸਥਿਤੀ ਵਿੱਚ, ਇਹ ਦੇਖਣਾ ਦਿਲਚਸਪ ਹੋਵੇਗਾ ਕਿ 30 ਸਾਲ ਬਾਅਦ ਕੁੰਭ ਵਿੱਚ ਗੋਚਰ ਕਰਨ ਤੋਂ ਬਾਅਦ ਸ਼ਨੀ ਇਸ ਰਾਸ਼ੀ ਦੇ ਲੋਕਾਂ ਨੂੰ ਕੀ ਨਤੀਜੇ ਦੇਵੇਗਾ। ਸ਼ਨੀ ਕੁੰਭ ਵਿੱਚ ਬਾਰ੍ਹਵੇਂ ਅਤੇ ਪਹਿਲੇ ਘਰ ਦਾ ਮਾਲਕ ਹੋਣ ਕਰਕੇ ਕੁੰਭ ਵਿੱਚ ਹੀ ਗੋਚਰ ਕਰੇਗਾ। ਕੁੰਭ ਰਾਸ਼ੀ ਦੀ ਸ਼ਨੀ ਸਾਢ ਸਤੀ ਦਾ ਪਹਿਲਾ ਪੜਾਅ ਖਤਮ ਹੋ ਜਾਵੇਗਾ ਅਤੇ ਦੂਜਾ ਪੜਾਅ ਸ਼ੁਰੂ ਹੋਵੇਗਾ। ਤੁਹਾਡੀ ਰਾਸ਼ੀ ਵਿੱਚ ਸ਼ਨੀ ਦੇ ਪ੍ਰਭਾਵ ਕਾਰਨ ਤੁਹਾਨੂੰ ਆਪਣੇ ਕੰਮਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣਾ ਹੋਵੇਗਾ। ਆਓ ਜਾਣਦੇ ਹਾਂ ਕਿ ਸ਼ਨੀ ਗ੍ਰਹਿ ਦੇ ਇਸ ਬਦਲਾਅ ਦਾ ਤੁਹਾਡੀ ਰਾਸ਼ੀ ਉੱਤੇ ਕੀ ਪ੍ਰਭਾਵ ਹੋਵੇਗਾ…
ਮੇਖ-ਸ਼ਨੀ ਦਾ ਇਹ ਰਾਸ਼ੀ ਪਰਿਵਰਤਨ ਮੇਖ ਰਾਸ਼ੀ ਦੇ ਲੋਕਾਂ ਲਈ ਸ਼ਾਨਦਾਰ ਰਹਿਣ ਵਾਲਾ ਹੈ। ਸ਼ਨੀ ਦੀ ਕਿਰਪਾ ਨਾਲ ਤੁਹਾਨੂੰ ਆਪਣੀਆਂ ਯੋਜਨਾਵਾਂ ਵਿੱਚ ਸਫਲਤਾ ਮਿਲੇਗੀ। ਸਿੱਖਿਆ ਅਤੇ ਮੁਕਾਬਲੇ ਨਾਲ ਜੁੜੇ ਲੋਕ ਸਫਲਤਾ ਪ੍ਰਾਪਤ ਕਰਨਗੇ। ਵਪਾਰ ਵਿੱਚ ਤਰੱਕੀ ਹੋਵੇਗੀ।
ਧਨੁ-ਸ਼ਨੀ ਦੇ ਇਸ ਰਾਸ਼ੀ ਪਰਿਵਰਤਨ ਕਾਰਨ ਧਨੁ ਰਾਸੀ ਦੇ ਲੋਕਾਂ ਨੂੰ ਸੁਚੇਤ ਰਹਿਣਾ ਹੋਵੇਗਾ। ਧਿਆਨ ਰੱਖੋ, ਕਿਉਂਕਿ ਕਾਰਜ ਸਥਾਨ ‘ਤੇ ਤੁਹਾਡੇ ਵਿਰੁੱਧ ਕੋਈ ਸਾਜ਼ਿਸ਼ ਹੋ ਸਕਦੀ ਹੈ। ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖੋ। ਇਸ ਸਮੇਂ ਵਿੱਚ ਜੇਕਰ ਤੁਸੀਂ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਗ੍ਰਹਿਆਂ ਦੀ ਸਥਿਤੀ ਤੁਹਾਡੇ ਲਈ ਸਹੀ ਬਣੀ ਹੋਈ ਹੈ।
ਮਿਥੁਨ-ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਨੂੰ ਨੌਕਰੀ ਜਾਂ ਵਿਦੇਸ਼ ਵਿੱਚ ਰਹਿਣ ਦੇ ਯਤਨਾਂ ਵਿੱਚ ਸਫਲਤਾ ਮਿਲੇਗੀ। ਸਫਲਤਾ ਮਿਲਣ ਵਿੱਚ ਦੇਰੀ ਹੋਵੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , ਤੁਹਾਨੂੰ ਸਮੇਂ ਸਿਰ ਸਫਲਤਾ ਜ਼ਰੂਰ ਮਿਲੇਗੀ। ਸ਼ਨੀ ਦੇ ਪ੍ਰਭਾਵ ਨਾਲ ਤੁਹਾਡੀ ਅੰਤਰ ਆਤਮਾ ਸ਼ਕਤੀ ਤੇ ਊਰਜਾ ਵਧੇਗੀ।
ਤੁਲਾ-ਸ਼ਨੀ ਦਾ ਗੋਚਰ ਤੁਹਾਨੂੰ ਬੇਅੰਤ ਸਫਲਤਾ ਦੇਵੇਗਾ, ਪਰ ਤੁਹਾਨੂੰ ਸੱਚ ਦੇ ਮਾਰਗ ‘ਤੇ ਵੀ ਚੱਲਣਾ ਪਵੇਗਾ। ਫਸਿਆ ਪੈਸਾ ਵਾਪਿਸ ਮਿਲੇਗਾ। ਆਪਣੇ ਆਪ ਨੂੰ ਵਿਵਾਦਾਂ ਅਤੇ ਸਾਜ਼ਿਸ਼ਾਂ ਤੋਂ ਦੂਰ ਰੱਖੋ, ਨਹੀਂ ਤਾਂ ਨੁਕਸਾਨ ਵਿੱਚ ਰਹੋਗੇ। ਪ੍ਰੇਮ ਵਿਆਹ ਦਾ ਯੋਗ ਬਣ ਰਿਹਾ ਹੈ। ਵਿੱਤੀ ਸਫਲਤਾ ਵੀ ਪ੍ਰਾਪਤ ਹੋ ਸਕਦੀ ਹੈ।
ਕਰਕ-ਕਰਕ ਰਾਸ਼ੀ ਨੂੰ ਸਨੀ ਦੇਵ ਦੀ ਢਈਆ ਲੱਗ ਰਹੀ ਹੈ। ਇਸ ਲਈ ਤੁਹਾਡੇ ਲਈ ਸਮਾਂ ਔਖਾ ਰਹੇਗਾ ਪਰ ਮਨ ਨੂੰ ਸ਼ਾਂਤ ਕਰਦੇ ਹੋਏ ਸਬਰ ਨਾਲ ਕੰਮ ਕਰਦੇ ਰਹੋ। ਜਾਇਦਾਦ ਦੇ ਵਿਵਾਦ ਸੁਲਝ ਸਕਦੇ ਹਨ। ਨੌਕਰੀ ਜਾਂ ਕਾਰੋਬਾਰੀ ਕੰਮਾਂ ਵਿੱਚ ਵਾਦ-ਵਿਵਾਦ ਤੋਂ ਬਚੋ, ਫਜ਼ੂਲ ਦੀਆਂ ਗੱਲਾਂ ਵਿੱਚ ਨਾ ਉਲਝੋ। ਕੋਈ ਵੀ ਬਿਆਨ ਦੇਣ ਤੋਂ ਬਚੋ, ਨਹੀਂ ਤਾਂ ਇਸ ਨਾਲ ਤੁਹਾਡੇ ਖਿਲਾਫ ਸਾਜ਼ਿਸ਼ ਰਚੀ ਜਾ ਸਕਦੀ ਹੈ। ਰਿਸ਼ਤਿਆਂ ਵਿੱਚ ਆਪਣੇ ਆਪ ਨੂੰ ਥੋੜ੍ਹਾ ਝੁਕਾਉਣਾ ਬਿਹਤਰ ਹੋਵੇਗਾ। ਬੋਲਣ ਉੱਤੇ ਸੰਜਮ ਰੱਖੋ।
ਸਿੰਘ-ਸਿੰਘ ਰਾਸ਼ੀ ਵਾਲਿਆਂ ਨੂੰ ਸ਼ਨੀ ਦਾ ਰਾਸ਼ੀ ਪਰਿਵਰਤਨ ਮਿਲਿਆ-ਜੁਲਿਆ ਪ੍ਰਭਾਵ ਦੇਵੇਗਾ। ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਵਹਾਰ ਅਤੇ ਬੋਲ-ਚਾਲ ‘ਤੇ ਕਾਬੂ ਰੱਖੋ। ਇਸ ਰਾਸ਼ੀ ਵਾਲੇ ਜਿਨ੍ਹਾਂ ਲੋਕਾਂ ਦਾ ਵਿਆਹ ਦਾ ਯੋਗ ਹੈ, ਉਨ੍ਹਾਂ ਦਾ ਕੰਮ ਸਿਰੇ ਚੜ੍ਹੇਗਾ। ਹੋ ਸਕਦਾ ਹੈ ਕਿ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰੋ, ਜੇ ਕਰ ਰਹੇ ਹੋ ਤਾਂ ਇਸ ਨੂੰ ਪਾਰਟਨਰਸ਼ਿਪ ਵਿੱਚ ਸ਼ੁਰੂ ਕਰਨ ਦੀ ਗਲਤੀ ਨਾ ਕਰਨਾ।
ਕੰਨਿਆ-ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਰਾਸੀ ਪਰਿਵਰਤਨ ਸ਼ੁਭ ਰਹਿਣ ਵਾਲਾ ਹੈ। ਸ਼ਨੀ ਦੇ ਪ੍ਰਭਾਵ ਨਾਲ ਦੁਸ਼ਮਣਾਂ ਦੀ ਹਾਰ ਹੋਵੇਗੀ ਅਤੇ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ। ਪਰ ਸਾਵਧਾਨ ਰਹੋ, ਕਿਉਂਕਿ ਇਸ ਸਮੇਂ ਦੌਰਾਨ ਤੁਹਾਨੂੰ ਫਜ਼ੂਲ-ਖਰਚੀ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਵਿੱਤੀ ਸੰਕਟ ਤੁਹਾਨੂੰ ਘੇਰ ਸਕਦਾ ਹੈ। ਕਿਤੇ ਯਾਤਰਾ ਦੀ ਸੰਭਾਵਨਾ ਰਹੇਗੀ, ਜਿਸ ਨਾਲ ਤੁਹਾਨੂੰ ਲਾਭ ਮਿਲੇਗਾ। ਵਾਦ-ਵਿਵਾਦ ਦੇ ਮਾਮਲਿਆਂ ਵਿੱਚ ਸਫਲਤਾ ਮਿਲੇਗੀ। ਧਿਆਨ ਰੱਖੋ ਕਿ ਤੁਸੀਂ ਕੋਈ ਕਰਜ਼ਾ ਨਾ ਲਓ
ਬ੍ਰਿਸ਼ਚਕ-ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਵੀ ਸ਼ਨੀ ਦਾ ਰਾਸ਼ੀ ਪਰਿਵਰਤਨ ਮਿਲਿਆ ਜੁਲਿਆ ਰਹੇਗਾ। ਸਫਲਤਾ ਮਿਲੇਗੀ ਪਰ ਨਾਲ ਹੀ ਸਾਵਧਾਨ ਵੀ ਰਹਿਣਾ ਹੋਵੇਗਾ। ਵਪਾਰ ਵਿੱਚ ਤਰੱਕੀ ਹੋਵੇਗੀ। ਮਾਤਾ-ਪਿਤਾ ਦਾ ਧਿਆਨ ਰੱਖੋ, ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ। ਪਰਿਵਾਰਕ ਜੀਵਨ ਵਿੱਚ ਤਣਾਅ ਪੈਦਾ ਹੋ ਸਕਦਾ ਹੈ, ਇਸ ਤੋਂ ਬਚਣ ਲਈ ਤੁਹਾਨੂੰ ਯੋਗਾ ਅਤੇ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਹਾਲਾਂਕਿ, ਤੁਸੀਂ ਆਪਣੇ ਲਈ ਨਵਾਂ ਘਰ ਜਾਂ ਵਾਹਨ ਖਰੀਦ ਸਕਦੇ ਹੋ।
ਧਨੁ-ਸ਼ਨੀ ਦਾ ਗੋਚਰ ਤੁਹਾਡੇ ਲਈ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਹ ਤੁਹਾਨੂੰ ਸਫਲਤਾ ਦਿਵਾਉਣ ਵਾਲਾ ਹੈ। ਸਮਾਜ ਸੇਵਾ ਦੀ ਭਾਵਨਾ ਪ੍ਰਬਲ ਹੋਵੇਗੀ। ਤੁਸੀਂ ਜੋ ਵੀ ਕੰਮ ਯੋਜਨਾ ਬਣਾ ਕੇ ਕਰੋਗੇ, ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ। ਮਨ ਭਗਤੀ ਵਿੱਚ ਲੱਗਾ ਰਹੇਗਾ ਪਰ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰਨਗੀਆਂ।
ਮਕਰ-ਸ਼ਨੀ ਦੇ ਗੋਚਰ ਨਾਲ ਤੁਹਾਡੇ ਲਈ ਨਵੀਂ ਕਾਰ ਜਾਂ ਵਾਹਨ ਖਰੀਦਣ ਦਾ ਮੌਕਾ ਹੈ। ਤੁਸੀਂ ਨਵੀਂ ਇਮਾਰਤ ਵੀ ਖਰੀਦ ਸਕਦੇ ਹੋ, ਗ੍ਰਹਿ ਦੀ ਦਸ਼ਾ ਉਸ ਲਈ ਅਨੁਕੂਲ ਹੈ। ਕਾਰਜ ਸਥਾਨ ‘ਤੇ ਤੁਹਾਡੇ ਵਿਰੁੱਧ ਮਾਹੌਲ ਬਣ ਸਕਦਾ ਹੈ, ਸੰਜਮ ਨਾਲ ਕੰਮ ਕਰੋ। ਆਰਥਿਕ ਲਾਭ ਦੇ ਕਾਰਨ ਆਰਥਿਕ ਪੱਖ ਮਜ਼ਬੂਤ ਹੋਵੇਗਾ।
ਕੁੰਭ-ਕੁੰਭ ਰਾਸੀ ਵਾਲੇ ਲੋਕਾਂ ਲਈ ਇਹ ਰਾਸ਼ੀ ਪਰਿਵਰਤਨ ਸ਼ੁਭ ਨਹੀਂ ਰਹਿਣ ਵਾਲਾ ਹੈ। ਕੁੰਭ ਰਾਸ਼ੀ ਵਾਲੇ ਲੋਕ ਸ਼ਨੀ ਦੀ ਸਾਢ ਸਤੀ ਤੋਂ ਪ੍ਰਭਾਵਿਤ ਰਹਿਣਗੇ। ਅਜਿਹੀ ਸਥਿਤੀ ਵਿੱਚ ਜਿਹੋ ਜਿਹੇ ਕਰਮ ਤੁਸੀਂ ਕਰੋਗੇ, ਤੁਹਾਨੂੰ ਉਸੇ ਹਿਸਾਬ ਨਾਲ ਨਤੀਜੇ ਦੇਖਣ ਨੂੰ ਮਿਲਣਗੇ। ਜੇ ਤੁਸੀਂ ਸਾਫ ਮਨ ਨਾਲ ਕੋਈ ਕੰਮ ਕਰੋਗੇ ਤਾਂ ਸਫਲਤਾ ਜ਼ਰੂਰ ਮਿਲੇਗੀ।
ਮੀਨ-ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਭੱਜ-ਦੌੜ ਵਾਲਾ ਰਹਿਣ ਵਾਲਾ ਹੈ, ਕਿਉਂਕਿ ਉਨ੍ਹਾਂ ਦੀ ਰਾਸ਼ੀ ਵਿੱਚ ਸਾਢ ਸਤੀ ਸ਼ੁਰੂ ਹੋ ਰਹੀ ਹੈ। ਇਸ ਸਮੇਂ ਵਿਚ ਤੁਸੀਂ ਸੱਚ ਦੇ ਮਾਰਗ ‘ਤੇ ਚੱਲੋ, ਗਲਤ ਕੰਮਾਂ ਤੋਂ ਬਚੋ। ਗਲਤ ਕੰਮ ਕਰਨ ਨਾਲ ਸ਼ਨੀ ਦਾ ਬੁਰਾ ਪ੍ਰਭਾਵ ਵਧੇਗਾ।ਫਜ਼ੂਲ ਖ਼ਰਚੀ ਕਰਨ ਤੋਂ ਬਚੋ, ਨਹੀਂ ਤਾਂ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।