Gurudwara Kotwali Sahib ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਧੰਨ ਧੰਨ ਮਾਤਾ ਗੁਜਰ ਕੌਰ ਜੀ
ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਮੋਰਿੰਡਾ ਵਿਖੇ ਸਥਿਤ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਪਿਤਾ ਸੀ ਸੱਸਾ ਨਦੀ ਤੇ ਹੋਏ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਆਇਆ ਸੀ।
ਮਾਤਾ ਜੀ ਪਾਸ ਸੋਨੇ ਦੀਆਂ ਮੋਹਰਾਂ ਵੇਖ ਕੇ ਗੰਗੂ ਦੀ ਨੀਅਤ ਬਦਲ ਗਈ ਉਸਨੇ ਮੋਹਰਾਂ ਚੋਰੀ ਕਰਕੇ ਆਪ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਦੇ ਮਨਾ ਕਰਨ ਦੇ ਬਾਵਜੂਦ ਉਹ ਮੁਰਿੰਡੇ ਦੇ ਕੋਤਵਾਲ ਕੋਲ ਪਹੁੰਚ ਗਿਆ ਉਸਨੇ ਸਾਰੀ ਖਬਰ ਮਾਤਾ ਜੀ ਅਤੇ ਬੱਚਿਆਂ ਦੀ ਕੋਤਵਾਲ ਨੂੰ ਦਿੱਤੀ ਕੋਤਵਾਲ ਨੇ ਦੋ ਸਿਪਾਹੀ ਜਾਨੀ ਖਾਂ ਮਾਨੀ ਖਾਂ ਭੇਜ ਕੇ
ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਥਾਂ ਲੈ ਆਏ ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਛੋਟੀਆਂ ਲਾਲ ਇੱਟਾਂ ਨਾਲ ਬਣੀ ਹੋਈ ਇਹ ਉਸ ਵੇਲੇ ਦੀ ਕੋਤਵਾਲੀ ਹੈ ਜਿਸ ਥਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ
ਉਸ ਥਾਂ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਿਰਾਜਮਾਨ ਹੋਏ ਸਨ। ਜਾਲਮਾਂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਭੁੱਖੇ ਭਾਣੇ ਇੱਕ ਰਾਤ ਇਸ ਕੋਤਵਾਲੀ ਵਿੱਚ ਰੱਖਿਆ ਸੀ ਸੰਗਤ ਜੀ ਇਹ ਉਸ ਵੇਲੇ ਦੇ ਲੱਕੜ ਦੇ ਦਰਵਾਜੇ ਅਤੇ ਕੋਤਵਾਲੀ ਦੇ ਗੇਟ ਹਨ ਜੋ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਹਨ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਇਸ ਥਾਂ ਇੱਕ ਰਾਤ ਰੱਖਣ ਤੋਂ ਬਾਅਦ ਮੋਰਿੰਡੇ ਦਾ ਕੋਤਵਾਲ ਉਹਨਾਂ ਨੂੰ ਸਰਹੰਦ ਲੈ ਗਿਆ। ਮਾਤਾ ਜੀ ਅਤੇ ਸਾਹਿਬਜ਼ਾਦੇ ਸਰਹੰਦ ਕਿਵੇਂ ਪਹੁੰਚੇ ਉੱਥੇ ਉਹਨਾਂ ਨੂੰ ਕਿਵੇਂ ਰੱਖਿਆ ਗਿਆ