ਇੱਕ ਇੱਕ ਕਰਕੇ ਮਿਲੀਆਂ ਪਰਿਵਾਰ ਦੇ 7 ਜੀਆਂ ਦੀਆਂ ਮ੍ਰਿਤਕ ਦੇਹਾਂ
ਹਰ ਇਨਸਾਨ ਕਿਸੇ ਨਾ ਕਿਸੇ ਸੰਘਰਸ਼ ਵਿੱਚੋਂ ਲੰਘ ਰਿਹਾ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਇਸ ਦਾ ਸਾਹਮਣਾ ਨਹੀਂ ਕਰ ਸਕਦਾ। ਜਿਸ ਕਰਕੇ ਉਹ ਜ਼ਿੰਦਗੀ ਤੋਂ ਕਿਨਾਰਾ ਕਰਨ ਦਾ ਫੈਸਲਾ ਕਰ ਲੈਂਦਾ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਮੁਲਕ ਵਿੱਚ ਇਨਸਾਨਾਂ ਦੁਆਰਾ ਖ਼ੁਦ ਹੀ ਜਾਨ ਦੇਣ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ। ਕਈ ਵਾਰ ਤਾਂ ਇਨ੍ਹਾਂ ਦੇ ਕਾਰਨ ਨਿੱਜੀ ਹੁੰਦੇ ਹਨ ਅਤੇ ਕਈ ਵਾਰ ਕੋਈ ਸਮੂਹਿਕ ਮਾਮਲਾ ਵੀ ਹੋ ਸਕਦਾ ਹੈ।
ਜਿਸ ਦੀ ਵਜ੍ਹਾ ਕਾਰਨ ਕਈ ਵਿਅਕਤੀ ਸਮੂਹਿਕ ਰੂਪ ਵਿੱਚ ਕੋਈ ਗਲਤ ਕਦਮ ਚੁੱਕ ਬੈਠਦੇ ਹਨ। ਮਹਾਰਾਸ਼ਟਰ ਦੇ ਪੁਣੇ ਤੋਂ 45 ਕਿਲੋਮੀਟਰ ਦੂਰ ਵਾਪਰੀ ਇੱਕ ਘਟਨਾ ਨੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਇੱਥੇ ਦੌਂਡ ਤਹਿਸੀਲ ਦੇ ਭੀਮਾ ਨਦੀ ਤੇ ਪਰਗਾਂਵ ਪੁਲ ਨੇੜੇ ਵੱਖ ਵੱਖ ਥਾਵਾਂ ਤੋਂ 7 ਇਨਸਾਨੀ ਮਿਰਤਕ ਦੇਹਾਂ ਬਰਾਮਦ ਹੋਈਆਂ ਹਨ।ਪਹਿਲਾਂ ਤਾਂ 18 ਤੋਂ 22 ਜਨਵਰੀ ਦੌਰਾਨ 4 ਮਿਰਤਕ ਦੇਹਾਂ ਤੈਰਦੀਆਂ ਹੋਈਆਂ ਦੇਖੀਆਂ ਗਈਆਂ। ਫੇਰ 24 ਜਨਵਰੀ ਨੂੰ 3 ਮਿਰਤਕ ਦੇਹਾਂ ਹੋਰ ਮਿਲੀਆਂ।
ਜਦੋਂ ਇਨ੍ਹਾਂ ਦੀ ਪਛਾਣ ਹੋਈ ਤਾਂ ਪਤਾ ਲੱਗਾ ਕਿ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਜੀਅ ਸਨ। ਜਿਨ੍ਹਾਂ ਵਿੱਚ 45 ਸਾਲਾ ਮੋਹਨ ਪਵਾਰ, ਉਸ ਦੀ 40 ਸਾਲਾ ਪਤਨੀ ਸੰਗੀਤਾ ਮੋਹਨ, ਇਨ੍ਹਾਂ ਦੀ 24 ਸਾਲਾ ਦੀ ਰਾਨੀ, ਜਵਾਈ ਸ਼ਿਆਮ ਅਤੇ ਉਨ੍ਹਾਂ ਦੇ 3 ਬੱਚੇ ਸ਼ਾਮਲ ਹਨ।ਬੱਚਿਆਂ ਦੀ ਉਮਰ ਲਗਭਗ 3 ਤੋਂ 7 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੇ ਖ਼ੁਦ ਹੀ ਇਹ ਗ਼ਲਤ ਕਦਮ ਚੁੱਕਿਆ ਹੈ ਅਤੇ ਇਨ੍ਹਾਂ ਦੀ ਜਾਨ ਪਾਣੀ ਵਿੱਚ ਡੁੱਬਣ ਨਾਲ ਗਈ ਹੈ।
ਫੇਰ ਵੀ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਨੂੰ ਵਿਚਾਰਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਅਹਿਮਦ ਨਗਰ ਦੇ ਪਿੰਡ ਨਿਗੋਜ ਦੇ ਇੱਕ ਹੀ ਪਰਿਵਾਰ ਦੇ 7 ਜੀਅ ਲਾਪਤਾ ਹੋ ਗਏ ਸਨ।ਇਸ ਤੋਂ ਪਹਿਲਾਂ ਇਸ ਪਰਿਵਾਰ ਦਾ ਇੱਕ ਨੌਜਵਾਨ ਕਿਸੇ ਵਿਆਹੁਤਾ ਔਰਤ ਨਾਲ ਪ੍ਰੇਮ ਸੰਬੰਧਾਂ ਦੇ ਚਲਦੇ ਇਸ ਔਰਤ ਨਾਲ ਕਿਧਰੇ ਚਲਾ ਗਿਆ ਸੀ। ਇਨ੍ਹਾਂ ਪਰਿਵਾਰਕ ਮੈਂਬਰਾਂ ਦੀ ਜਾਨ ਜਾਣ ਪਿੱਛੇ ਕੀ ਕਾਰਨ ਹੈ? ਇਸ ਦੀ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗੀ।