ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲਾ ਜਨਮ ਹੇਮਕੁੰਟ ਸਾਹਿਬ ਦਾ ਅਸਲੀ ਸੱਚ

ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਸਨ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਆਪਣਾ ਪਿਤਾ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਵਿੱਚ ਗੁਰੂ ਜੀ ਬਾਰੇ ਉਹ ਫੈਕਟ ਦੱਸੇ ਹਨ ਜਿਨਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਇਸ ਚੈਨਲ ਵਿੱਚ ਵੀਡੀਓ ਅਪਲੋਡ ਕਰੀਏ ਤਾਂ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫੈਕਟ ਨੰਬਰ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਦਸਮ ਗ੍ਰੰਥ ਲਿਖਦੇ ਹੋਏ ਬਚਿੱਤਰ ਨਾਟਕ ਉਚਾਰਨ ਕਰਦੇ ਹਨ ਚੋਪਈ ਅਬ ਹਮ ਅਪਣੀ ਕਥਾ ਬਖਾਨੋ ਭਾਵ ਕਿ ਹੁਣ ਅਸੀਂ ਆਪਣੀ ਕਥਾ ਆਰੰਭ ਕਰਦੇ ਹਾਂ ਗੁਰੂ ਸਾਹਿਬ ਨੇ ਬਚਿੱਤਰ ਨਾਟਕ ਗੁਰਮੁਖੀ ਵਿੱਚ ਲਿਖਿਆ ਹੈ ਗੁਰੂ ਸਾਹਿਬ ਆਪਣੇ ਪਿਛਲੇ ਜਨਮ ਬਾਰੇ ਲਿਖਦੇ ਹਨ ਕਿ ਪਿਛਲੇ ਜਨਮ ਵਿੱਚ ਮੇਰਾ ਨਾਮ ਦੁਸ਼ਟ ਦਮਨ ਸੀ ਤੇ ਮੈਂ ਸ਼੍ਰੀ ਹੇਮਕੁੰਡ ਵਾਲੇ ਸਥਾਨ ਤੇ ਬੈਠ ਕੇ ਭਗਤੀ ਕਰ ਰਿਹਾ ਸੀ ਤੇ ਮੈਨੂੰ ਅਕਾਲ ਪੁਰਖ ਦੀ ਆਵਾਜ਼ ਪਈ ਜੇ ਤੁਹਾਡੀ ਭਗਤੀ ਪ੍ਰਵਾਨ ਹੈ ਹੁਣ ਆਪਣੇ ਇਸ ਸਰੀਰ ਰੂਪੀ ਚੋਲੇ ਨੂੰ ਛੱਡ ਕੇ ਸਕਸ਼ਮ ਸਰੀਰ ਦੇ ਵਿੱਚ ਸਾਡੇ ਕੋਲ ਹਾਜ਼ਰ ਹੋਵੋ ਤੇ ਅਕਾਲ ਪੁਰਖ ਜੀ ਨੇ ਕਿਹਾ

ਕਿ ਗੁਰੂ ਨਾਨਕ ਸਾਹਿਬ ਸਾਡੇ ਸਰਗੁਣ ਸਰੂਪ ਹਨ ਜਿਨਾਂ ਨੇ ਧਰਤੀ ਉੱਪਰ ਇੱਕ ਵੱਖਰਾ ਪੰਥ ਸਿੱਖ ਪੰਥ ਚਲਾਇਆ ਹੈ ਅਕਾਲ ਪੁਰਖ ਦੁਸ਼ਟ ਦਮਨ ਨੂੰ ਕਹਿੰਦੇ ਹਨ ਕਿ ਹੁਣ ਗੁਰੂ ਨਾਨਕ ਦੀ ਜੋਤ ਦੇ ਜੋ ਵਾਰਸ ਹਨ ਉਹ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਹਨ ਉਹਨਾਂ ਨੇ ਆਪਣਾ ਸਰੀਰ ਰੂਪ ਵਿੱਚ ਚੋਲਾ ਛੱਡਣਾ ਹੈ ਤੇ ਅੱਗੇ ਚੱਲ ਕੇ ਤੁਸੀਂ ਇਸ ਚੋਲੇ ਨੂੰ ਧਾਰਨ ਕਰੋ ਤਾਂ ਦੁਸ਼ਟ ਦਮਨ ਜੀ ਕਹਿੰਦੇ ਹਨ ਠੀਕ ਹੈ ਪਰ ਜੋ ਰਾਸਤਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਉਸ ਨੂੰ ਬੰਦ ਕਰਕੇ ਇੱਕ ਨਵਾਂ ਰਸਤਾ ਸ਼ੁਰੂ ਕਰਨਾ ਇਹ ਬਹੁਤ ਹੀ ਬਖੇੜੇ ਵਾਲਾ ਕੰਮ ਹੈ ਇਸ ਤਰਹਾਂ ਕਰਨ ਨਾਲ ਬਹੁਤ ਸਾਰੀਆਂ ਲੜਾਈਆਂ ਅਤੇ ਯੁੱਧ ਹੋਣਗੇ ਤੇ ਇਸ ਸਭ ਲਈ ਮੈਨੂੰ ਬਹੁਤ ਸਾਰੀ ਤਾਕਤ ਚਾਹੀਦੀ ਹੈ ਤਾਂ ਅਕਾਲ ਪੁਰਖ ਜੀ ਦੁਸ਼ਟ ਦਮਨ ਨੂੰ ਕਹਿੰਦੇ ਹਨ ਮੈਂ ਆਪਣਾ ਸੂਤ ਤੂਹੇ ਨਿਵਾਜਾ ਭਾਵ ਕਿ ਅਕਾਲ ਪੁਰਖ ਜੀ ਕਹਿੰਦੇ ਹਨ ਕਿ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਹੇ ਦੁਸ਼ਟ ਦਮਨ ਜੀ ਤੁਸੀਂ ਮੇਰਾ ਹੀ ਇੱਕ ਰੂਪ ਹੋ ਤੁਸੀਂ ਮੇਰੇ ਸਪੁੱਤ ਹੋ ਮੇਰੀ ਸਾਰੀ ਤਾਕਤ ਤੁਹਾਡੀ ਹੈ ਜਾਓ ਤੇ ਧਰਤੀ

ਉੱਪਰ ਜਾ ਕੇ ਇੱਕ ਨਵਾਂ ਪੰਥ ਪ੍ਰਗਟ ਕਰੋ ਜੋ ਮਜ਼ਲੂਮਾਂ ਦੀ ਰਾਖੀ ਕਰੇ ਜੋ ਹਮੇਸ਼ਾ ਸੱਚ ਨਾਲ ਖੜੇ ਤੇ ਦੁਸ਼ਟਾਂ ਦਾ ਨਾਸ਼ ਕਰੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਆਪਣੇ ਪਿਛਲੇ ਜਨਮ ਬਾਰੇ ਬਚਿੱਤਰ ਨਾਟਕ ਵਿੱਚ ਦੱਸਦੇ ਹਨ ਇਹ ਅਕਾਲ ਪੁਰਖ ਦੇ ਹੁਕਮ ਨਾਲ ਉਹਨਾਂ ਦਾ ਇਹ ਜਨਮ ਹੁੰਦਾ ਹੈ ਫੈਕਟ ਨੰਬਰ ਦੋ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਬ ਜਿਹੜੀ ਤਾਰੀਖ ਨੂੰ ਹੁੰਦਾ ਹੈ ਹੁਣ ਜੋ ਇਤਿਹਾਸਿਕ ਸਰੋਤ ਸਾਨੂੰ ਮਿਲਦੇ ਹਨ ਉਹਨਾਂ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸੱਤ ਪੋਹ ਨੂੰ ਹੁੰਦਾ ਹੈ ਪਰ ਅੱਜ ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਬਹੁਤ ਸਾਰੇ ਝਮੇਲੇ ਖੜੇ ਕੀਤੇ ਗਏ ਹਨ।

ਕਿਉਂਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਇੱਕ ਤਾਰੀਖ ਸਾਨੂੰ ਪਤਾ ਹੀ ਨਹੀਂ ਲੱਗ ਰਹੀ ਕਦੇ ਪ੍ਰਕਾਸ਼ ਪੁਰਬ ਦਸੰਬਰ ਦੇ ਮਹੀਨੇ ਆ ਜਾਂਦਾ ਹੈ ਤੇ ਕਦੇ ਜਨਵਰੀ ਦੇ ਮਹੀਨੇ ਕਦੇ ਪੰਜ ਕਦੇ ਨੌ ਤੇ ਕਦੇ 17 ਨੂੰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ 2017 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਇੱਕ ਸਾਲ ਵਿੱਚ ਦੋ ਵਾਰੀ ਆਇਆ ਸੀ ਇੱਕ ਤਾਂ ਪੰਜ ਜਨਵਰੀ ਤੇ ਦੂਜਾ 25 ਦਸੰਬਰ ਦੇ 2018 ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਇਆ ਹੀ ਨਹੀਂ ਦਰਅਸਲ ਇਹ ਸਾਰਾ ਝਮੇਲਾ 2003 ਤੋਂ ਸ਼ੁਰੂ ਹੋਇਆ ਸੀ। 2003 ਤੋਂ ਪਹਿਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੋਈ ਵੀ ਝਮੇਲਾ ਨਹੀਂ ਸੀ। 2003 ਦੇ ਵਿੱਚ ਪਾਲ ਸਿੰਘ ਪੂਰੇਵਾਲ ਜੀ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਗਿਆ ਸੀ ਜਿਸ ਦਾ ਨਾਮ ਸੀ ਮੂਲ ਨਾਨਕਸ਼ਾਹੀ ਕੈਲੰਡਰ ਇਸ ਕੈਲੰਡਰ ਮੁਤਾਬਕ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਬ ਹਰ ਸਾਲ ਪੰਜ ਜਨਵਰੀ ਨੂੰ ਨਿਸ਼ਚਿਤ ਕੀਤਾ ਗਿਆ ਪਹਿਲਾਂ ਤਾਂ ਐਸਜੀਪੀਸੀ ਵੱਲੋਂ ਵੀ

ਇਸ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਗਈ ਪਰ 2010 ਵਿੱਚ ਐਸਜੀਪੀਸੀ ਵੱਲੋਂ ਇਸ ਕੈਲੰਡਰ ਨੂੰ ਹਟਾ ਕੇ ਆਪਣਾ ਇੱਕ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਬਸ ਉਸ ਸਮੇਂ ਤੋਂ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਚਮੇਲੇ ਖੜੇ ਹੁੰਦੇ ਆਏ ਪਰ ਜੇਕਰ ਇਤਿਹਾਸਿਕ ਸਰੋਤ ਦੇਖੀਏ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ 22 ਦਸੰਬਰ ਨੂੰ ਬਣਦਾ ਹੈ ਜੇਕਰ ਆਪਾਂਗੂਗਲ ਤੇ ਸਰਚ ਕਰੀਏ ਤਾਂ ਸਾਨੂੰ ਉੱਥੇ ਵੀ ਪ੍ਰਕਾਸ਼ ਪੂਰਬ 22 ਦਸੰਬਰ ਦਾ ਸ਼ੋ ਹੁੰਦਾ ਹੈ ਪਰ ਕਈ ਲੋਕ ਪ੍ਰਕਾਸ਼ ਪੁਰਬ ਨੂੰ ਜਨਵਰੀ ਵਿੱਚ ਮਨਾਉਣ ਦੀ ਵਜਹਾ ਇਹ ਦੱਸਦੇ ਹਨ ਕਿ ਦਸੰਬਰ ਮਹੀਨੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਹਫਤਾ ਚੱਲ ਰਿਹਾ ਹੁੰਦਾ ਹੈ। ਸੋ ਸ਼ਹੀਦੀ ਹਫਤੇ ਵਿੱਚ ਸੋਕ ਤੇ ਖੁਸ਼ੀ ਕਿਸ ਤਰ੍ਹਾਂ ਮਨਾ ਸਕਦੇ ਹਾਂ ਪਰ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤਾਂ ਅਨੁਸਾਰ ਖੁਸ਼ੀ ਤੇ ਗਮੀ ਦੋਵੇਂ ਇੱਕ ਬਰਾਬਰ ਹਨ ਉਦਾਹਰਨ ਦੇ ਤੌਰ ਤੇ ਜਦੋਂ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਹੈ

ਹੈ। ਦਾਸ ਦੀ ਕਦੇ ਵੀ ਗੀਤ ਲਾ ਕੇ ਨੱਚਦੇ ਨਹੀਂ ਸਗੋਂ ਆਪਾਂ ਸਾਰੇ ਉਸ ਦਿਨ ਪਾਠ ਕਰਦੇ ਹਾਂ ਬਾਣੀ ਪੜ੍ਦੇ ਹਾਂ ਤੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਹੈ ਉਸ ਦਿਨ ਵੀ ਆਪਾਂ ਵਹਿਣ ਨਹੀਂ ਪਾਉਂਦੇ ਤੇ ਉਸ ਦਿਨ ਵੀ ਪਾਠ ਤੇ ਗੁਰਬਾਣੀ ਪੜ੍ਹਦੇ ਹਾਂ ਕਿਉਂਕਿ ਸ਼ਹੀਦੀਆਂ ਕੋਈ ਸੋਗ ਦਾ ਦਿਨ ਨਹੀਂ ਸਗੋਂ ਸ਼ਹੀਦੀਆਂ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਫੈਕਟ ਨੰਬਰ ਤਿੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਸਾਹਿਬ ਦਾ ਵਿਆਹ 10 ਸਾਲ ਦੀ ਉਮਰ ਵਿੱਚ 21 ਜੂਨ 1677 ਨੂੰ ਹੋ ਗਿਆ ਸੀ ਤੇ ਜੋ ਉਹਨਾਂ ਦੇ ਦੂਜੇ ਵਿਆਹ ਦੀ ਤਾਰੀਖ ਮਿਲਦੀ ਹੈ ਉਹ 17 ਸਾਲ ਦੀ ਉਮਰ ਵਿੱਚ 4 ਅਪ੍ਰੈਲ 1684 ਹੈ ਦਰਅਸਲ ਮਾਤਾ ਜੇਤੂ ਜੀ ਤੇ ਮਾਤਾ ਸੁੰਦਰੀ ਜੀ ਇੱਕੋ ਸਨ ਮਾਤਾ ਜੀਤੋ ਜੀ ਇੰਨੇ ਜਿਆਦਾ ਸੋਹਣੇ ਸਨ

ਕਿ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਦੇਖਦਿਆਂ ਹੀ ਉਹਨਾਂ ਦਾ ਨਾਮ ਸੁੰਦਰੀ ਰੱਖ ਦਿੱਤਾ ਸੀ ਪਰ ਜੋ ਵਿਆਹ ਦੀ ਤਰੀਕ ਦਾ ਵਖਰੇਵਾਂ ਆ ਰਿਹਾ ਹੈ ਉਹ ਇਸ ਕਰਕੇ ਹੈ ਕਿ ਪਹਿਲਾਂ ਵਿਆਹ ਵੇਲੇ ਦੋ ਰਸਮਾਂ ਕੀਤੀਆਂ ਜਾਂਦੀਆਂ ਸਨ ਇੱਕ ਤਾਂ ਜਦੋਂ ਬਚਪਨ ਵਿੱਚ ਵਿਆਹ ਕੀਤਾ ਜਾਂਦਾ ਸੀ ਤੇ ਇੱਕ ਮੁਕਲਾਵੇ ਦੀ ਰਸਮ ਕੀਤੀ ਜਾਂਦੀ ਸੀ ਜਦੋਂ ਬੱਚੇ ਜਵਾਨ ਹੋ ਜਾਂਦੇ ਸਨ ਸੋ ਗੁਰੂ ਸਾਹਿਬ ਦਾ 10 ਸਾਲ ਦੀ ਉਮਰ ਵਿੱਚ ਬਚਪਨ ਵਿੱਚ ਵਿਆਹ ਹੋਇਆ ਤੇ ਜਦੋਂ ਉਹ ਜਵਾਨ ਹੋਏ 17 ਸਾਲ ਦੀ ਉਮਰ ਵਿੱਚ ਉਹ ਮੁਕਲਾਵਾ ਲੈ ਕੇ ਆਏ ਹੁਣ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਤੀਜੇ ਵਿਆਹ ਦੀ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ ਤਾਂ ਉਹਨਾਂ ਦਾ ਇੱਕ ਸ਼ਰਧਾਲੂ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਇਆ ਸੀ ਪਰ ਗੁਰੂ ਸਾਹਿਬ ਨੇ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਮੈਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹਾਂ ਮੈਂ ਇਹ ਵਿਆਹ ਨਹੀਂ ਕਰਵਾ ਸਕਦਾ ਮਾਤਾ ਸਾਹਿਬ ਕੌਰ ਜੀ ਨੇ ਕਿਹਾ ਮੈਂ ਆਪਣਾ ਸਭ ਕੁਝ ਤੁਹਾਨੂੰ ਸਮਰਪਿਤ ਕਰ ਚੁੱਕੀ ਹਾਂ।

ਮੈਂ ਤੁਹਾਡੇ ਬਿਨਾਂ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਇਹ ਸਭ ਸੁਣ ਕੇ ਗੁਰੂ ਸਾਹਿਬ ਮਾਤਾ ਸਾਹਿਬ ਕੌਰ ਜੀ ਨੂੰ ਅਨੰਦਪੁਰ ਸਾਹਿਬ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੰਦੇ ਹਨ ਪਰ ਉਹਨਾਂ ਨਾਲ ਵਿਆਹ ਨਹੀਂ ਕਰਵਾਉਂਦੇ ਇਹ ਮਾਤਾ ਸਾਹਿਬ ਕੌਰ ਜੀ ਬਾਅਦ ਵਿੱਚ ਖਾਲਸਾ ਪੰਥ ਦੀ ਮਾਤਾ ਬਣਦੇ ਹਨ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਨਹੀਂ ਸਿਰਫ ਇੱਕ ਵਿਆਹ ਹੋਇਆ ਸੀ ਫੈਕਟ ਨੰਬਰ ਚਾਰ ਗੁਰੂ ਸਾਹਿਬ ਦੀ ਅਸਲੀ ਜੰਗ ਕਿਸ ਨਾਲ ਸੀ ਆਪਾਂ ਅਕਸਰ ਸੁਣਦੇ ਹਾਂ ਕਿ ਗੁਰੂ ਸਾਹਿਬ ਨੇ ਮੁਗਲਾਂ ਨਾਲ ਜੰਗ ਕੀਤੀ ਜਾਂ ਫਿਰ ਗੁਰੂ ਸਾਹਿਬ ਨੇ ਤੁਰਕਾਂ ਨਾਲ ਜੰਗ ਕੀਤੀ ਦਰਅਸਲ ਗੁਰੂ ਸਾਹਿਬ ਦੀ ਜੰਗ ਨਾ ਤਾਂ ਕਿਸੇ ਧਰਮ ਖਿਲਾਫ ਸੀ ਨਾ ਕਿਸੇ ਦੇ ਰਾਜ ਦੇ ਕਬਜ਼ਾ ਕਰਨ ਦੀ ਸੀ ਤੇ ਨਾ ਹੀ ਕਿਸੇ ਔਰਤ ਲਈ ਸੀ ਸੋ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੀਆਂ 14 ਜੰਗਾਂ ਜੁਲਮ ਦੇ ਖਿਲਾਫ ਲੜੀਆਂ ਸਨ। ਸੋ ਗੁਰੂ ਸਾਹਿਬ ਦੀ ਅਸਲੀ ਜੰਗ ਜੁਲਮ ਦੇ ਖਿਲਾਫ ਸੀ ਫੈਕਟ ਨੰਬਰ ਪੰਜ ਮਹਾਨ ਯੋਧੇ ਤੇ ਮਹਾਨ ਕਵੀ ਹੁਣ ਤੱਕ ਜਿੰਨੇ ਵੀ ਕਵੀ ਹੋਏ ਹਨ ਉਹਨਾਂ ਨੇ ਆਪਣੀ ਕਵਿਤਾਵਾਂ ਵਿਸਟਾਮ ਚੰਗਾ ਤੇ ਜੁੱਤਾ ਦਾ ਜ਼ਿਕਰ ਜਰੂਰ ਕੀਤਾ ਪਰ ਕੋਈ ਵੀ ਕਵੀ ਤਲਵਾਰ ਲੈ ਕੇ ਜੰਗ ਵਿੱਚ ਨਹੀਂ ਗਿਆ ਪਰ ਧਨ ਨੇ ਮੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਤੇ ਉਹ ਮਹਾਨ ਯੋਧੇ ਸਨ ਦੋਨੇ ਹੀ ਮਹਾਨ ਕਵੀ ਸਨ ਜਿੰਨੀ ਪਕੜ ਉਹਨਾਂ ਦੀ ਤਲਵਾਰ ਤੇ ਸੀ 19 ਹੀ ਬਗੜ ਉਹਨਾਂ ਦੀ ਕਲਮ ਤੇ ਵੀ ਸੀ ਔਰੰਗਜੇਬ ਨੂੰ ਕੋਈ ਵੀ ਯੋਧਾ ਮਾਰ ਨਹੀਂ ਸੀ ਸਕਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੀ ਕਵਿਤਾ ਜਫਰਨਾਮਾ ਲਿਖ ਕੇ ਮਾਰ ਦਿੱਤਾ ਫੈਕਟ ਨੰਬਰ ਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਹਨ ਜਦੋਂ ਵੀ ਦੁੱਖ ਦਾ ਸਮਾਂ ਆਇਆ ਹੈ ਤਾਂ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਹਨ ਪੀਰ ਪੈਗੰਬਰ ਹੋਏ ਹਨ ਇਹ ਸਭ ਰੋਏ ਹਨ ਪਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸੇ ਦੂਜੇ ਦਾ ਧਰਮ ਬਚਾਉਣ ਲਈ ਸ਼ਹੀਦ ਹੋਣ ਲਈ ਭੇਜ ਦਿੱਤਾ ਸੀ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾ ਦਿੱਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਸਭ ਕੌਮ ਦੇ ਲੇਖੇ ਲਾ ਕੇ ਵੀ ਨਹੀਂ ਰੋਏ ਸਗੋਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ ਸੋ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਹਨ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਨੇ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਤੱਥ ਸਾਂਝੇ ਕੀਤੇ ਹਨ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ

Leave a Comment

Your email address will not be published. Required fields are marked *