ਸਿਰਫ 10 ਦਿਨਾਂ ਵਿੱਚ ਯੂਰਿਕ ਐਸਿਡ ਠੀਕ ਕਰਨ ਲਈ ਅਸਰਦਾਰ ਘਰੇਲੂ ਨੁਸਖ਼ੇ

ਪੁਰਾਣੇ ਸਮਿਆਂ ਦੇ ਵਿੱਚ ਯੂਰਿਕ ਐਸਿਡ ਜ਼ਿਆਦਾਤਰ ਵਧੇਰੇ ਉਮਰ ਹੋਣ ਕਾਰਨ ਵਧ ਜਾਂਦਾ ਸੀ ਪਰ ਅੱਜ ਦੇ ਸਮੇਂ ਵਿਚ ਛੋਟੀ ਉਮਰ ਦੇ ਬੱਚੇ ਵੀ ਯੂਰਿਕ ਐਸਿਡ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਜੂਝ ਰਹੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਰਹਿਣ-ਸਹਿਣ ਵਿਚ ਆਈਆਂ ਤਬਦੀਲੀਆਂ ਜਾਂ ਗਲਤ ਲਾਈਫ ਸਟਾਈਲ ਆਦਿ।
ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਯੂਰਿਕ ਐਸਿਡ ਕੀ ਹੁੰਦਾ ਹੈ। ਦਰਅਸਲ ਯੂਰਿਕ ਐਸਿਡ ਇੱਕ ਵਾਧੂ ਪਦਾਰਥ ਹੈ ਜੋ ਪੇਸ਼ਾਬ ਦੇ ਰਾਹੀਂ ਬਾਹਰ ਆਉਂਦਾ ਹੈ ਪਰ ਕਈ ਵਾਰੀ ਗਲਤ ਖਾਣ-ਪੀਣ ਦੇ ਕਾਰਨ ਸਰੀਰ ਵਿਚ ਯੂਰਿਕ ਐਸਿਡ ਵਧ ਜਾਂਦਾ ਹੈ ਜਿਸ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਯੂਰਿਕ ਐਸਿਡ ਨਾਲ ਸਬੰਧਿਤ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਸ ਨਾਲ ਸਬੰਧਿਤ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਯੂਰਿਕ ਐਸਿਡ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਖੀਰੇ ਦੇ ਜੂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਖੀਰੇ ਦੇ ਜੂਸ ਵਿਚ ਅਜਵਾਇਣ ਮਿਲਾ ਕੇ ਪੀਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਇਸ ਤੋਂ ਇਲਾਵਾ ਯੂਰਿਕ ਐਸਿਡ ਅਤੇ ਗਠੀਏ ਨਾਲ ਸਬੰਧਿਤ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਖਾਲੀ ਪੇਟ ਬਾਥੂ ਦੇ ਪੱਤਿਆਂ ਦਾ ਜੂਸ ਬਣਾ ਕੇ ਪੀਓ। ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਲਗਾਤਾਰ 15 ਦਿਨ ਇਸ ਘਰੇਲੂ ਨੁਸਖੇ ਦੀ ਵਰਤੋਂ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਖਾਲੀ ਪੇਟ ਲਸੀ ਦੀ ਵਰਤੋਂ ਜ਼ਰੂਰ ਕਰੋ। ਰੋਜ਼ਾਨਾ ਲੱਸੀ ਪੀਣ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਲੱਸੀ ਵਿੱਚ ਭੁੰਨਿਆ ਹੋਇਆ ਜ਼ੀਰਾ ਅਤੇ ਪੁਦੀਨੇ ਦੇ ਪੱਤੇ ਮਿਲਾ ਕੇ ਜ਼ਰੂਰ ਵਰਤਣੇ ਚਾਹੀਦੇ ਹਨ।
ਕਿਉਂ ਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਤਲੀਆਂ ਹੋਈਆਂ ਵਸਤੂਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।