ਬਾਰ ਬਾਰ ਡਕਾਰ ਆਉਣ-ਪੇਟ ਵਿਚ ਬਹੁਤ ਜਿਆਦਾ ਗੈਸ ਬਣਨਾ ਦਾ ਘਰੇਲੂ ਇਲਾਜ
ਅੱਜ ਅਸੀਂ ਤੁਹਾਨੂੰ ਪੇਟ ਦੀ ਸਮੱਸਿਆ ਤੋਂ ਨਿਜਾਤ ਪਾਉਣ ਦਾ ਇਕ ਬਹੁਤ ਵਧੀਆ ਘਰੇਲੂ ਉਪਾਏ ਦਸਾਂਗੇ।ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੌਂਫ ਲੈਣੀ ਹੈ। ਸੌਫ਼ ਪੇਟ ਨਾਲ ਜੁੜੀ ਸਮੱਸਿਆ ਦੇ ਲਈ ਵਰਦਾਨ ਵਾਂਗ ਕੰਮ ਕਰਦੀ ਹੈ। ਇਹ ਪੇਟ ਨਾਲ ਸੰਬੰਧਿਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ।ਸੋਫ ਵਿੱਚ ਕਾਪਰ,ਪੋਟਾਸ਼ੀਅਮ,ਕੈਲਸ਼ੀਅਮ,ਜਿੰਕ,ਮੈਗਨੀਸ਼ੀਅਮ, ਵਿਟਾਮਿਨ ਸੀ ,ਆਇਰਨ, ਵਰਗੇ ਤੱਤ ਪਾਏ ਜਾਂਦੇ ਹਨ।
ਇਹ ਕਬਜ਼ ਨੂੰ ਦੂਰ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਹ ਗੈਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ,ਤੁਸੀਂ ਸੌਂਫ ਨੂੰ ਚੰਗੀ ਤਰ੍ਹਾਂ ਮਿਕਸ ਦੇ ਵਿਚ ਪਾ ਕੇ ਬਰੀਕ ਪੀਸ ਲੈਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਅੱਧਾ ਨਿੰਬੂ ਮਿਕਸ ਕਰਕੇ ਇਸ ਨੂੰ 10 ਮਿੰਟ ਦੇ ਲਈ ਛੱਡ ਦੇਣਾ ਹੈ। ਉਸ ਤੋਂ ਬਾਅਦ ਇਸ ਸੌਫ ਵਾਲੇ ਪੇਸਟ ਨੂੰ ਇਕ ਗਲਾਸ ਤਾਜਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਫਿਰ ਇਸਦੇ ਵਿੱਚ ਥੋੜ੍ਹਾ ਜਿਹਾ ਕਾਲਾ
ਨਮਕ ਵੀ ਪਾ ਦੇਣਾ ਹੈ। ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੱਮਚ ਦੀ ਮਦਦ ਦੇ ਨਾਲ ਮਿਕਸ ਕਰ ਲੈਣਾ ਹੈ,ਜੇਕਰ ਤੁਹਾਡੇ ਪੇਟ ਵਿੱਚ ਵਾਰ-ਵਾਰ ਗੈਸ ਬਣਨ ਦੀ ਸਮੱਸਿਆ ਹੁੰਦੀ ਹੈ, ਪੇਟ ਹਮੇਸ਼ਾ ਸਖਤ ਰਹਿੰਦਾ ਹੈ ,ਕੁਝ ਵੀ ਖਾਣ ਦਾ ਮਨ ਨਹੀਂ ਕਰਦਾ, ਤਾਂ ਤੁਸੀਂ ਇਸ ਤਿਆਰ ਕੀਤੇ ਗਏ ਪਾਣੀ ਨੂੰ ਪੀ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵੀ ਇਸ ਪਾਣੀ ਨੂੰ ਪੀਣਾਂ ਹੈ। ਇਸ ਇੱਕ ਗਲਾਸ ਪਾਣੀ ਨੂੰ ਤੁਸੀਂ ਦੋ ਵਾਰ ਦੇ ਵਿਚ ਖਤਮ ਕਰਨਾ ਹੈ।
ਇਕ ਵਾਰ ਦਾ ਖਾਣਾ ਖਾਣ ਤੋਂ ਬਾਅਦ ਇੱਕ ਕੱਪ ਪਾਣੀ ਅੱਧਾ ਘੰਟਾ ਤੋਂ ਬਾਦ ਪੈਣਾ ਹੈ,ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਖਾਣਾ ਖਾ ਗਏ ਫਿਰ ਇੱਕ ਕੱਪ ਪਾਣੀ ਇਸ ਦਾ ਅੱਧਾ ਘੰਟਾ ਬਾਅਦ ਪੀਣਾ ਹੈ। ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੇ ਪੇਟ ਵਿੱਚ ਇਕੱਠੀ ਹੋਈ ਗੈਸ ਵੀ ਨਿਕਲ ਜਾਏਗੀ ਅਤੇ ਤੁਹਾਡਾ ਪੇਟ ਬਿਲਕੁਲ ਹਲਕਾ ਹੋ ਜਾਵੇਗਾ। ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੀ ਭੁੱਖ ਵੀ ਵਧੇਗੀ।ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਦੋਸਤੋ ਇਹ ਬਹੁਤ ਹੀ ਅਸਰਦਾਰ ਘਰੇਲੂ ਉਪਾਅ ਹੈ। ਤੁਸੀਂ ਇਸ ਦਾ ਪ੍ਰਯੋਗ ਕਰਕੇ ਪੇਟ ਨਾਲ ਜੁੜੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ